ਫਿਰੋਜ਼ਪੁਰ- ਖੇਤੀ ਕਨੂੰਨ ਰੱਦ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਹਨ.ਅੱਜ ਫਿਰੋਜ਼ਪੁਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਡੀ ਰੈਲੀ ਨੂੰ ਸੰਬਧਿਤ ਕਰਣਗੇ.ਇਸ ਦੌਰਾਨ ਪੀ.ਐੱਮ ਵਲੋਂ 42,750 ਕਰੋੜ ਰੁਪਏ ਦੇ ਵਿਕਾਸ ਪ੍ਰੌਜਕਟਾਂ ਦਾ ਨੀਂਹ ਪੱਥਰ ਰਖਿਆ ਜਾਵੇਗਾ.ਇਨ੍ਹਾਂ ਪੌ੍ਰਜੈਕਟਾਂ ਚ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪੈ੍ਰਸਵੇਅ,ਫਿਰੋਜ਼ਪੁਰ ਵਿਖੇ ਪੀ.ਜੀ.ਆਈ ਸੈਟੇਲਾਈਟ ਸੈਂਟਰ ਅਤੇ ਕਪੂਰਥਲਾ-ਹੁਸਿਆਰਪੁਰ ਵਿਖੇ ਦੋ ਨਵੇਂ ਮੈਡੀਕਲ ਕਾਲਜ ਵੀ ਸ਼ਾਮਿਲ ਹੈ.ਪਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਨੂੰ ਲੈ ਕੇ ਪੰਜਾਬ ਭਾਜਪਾ ਪੱਬਾਂ ਭਾਰ ਹੈ.ਸਥਾਣਕ ਲੀਡਰਸ਼ਿਪ ਦਾ ਕਹਿਣਾ ਹੈ ਕੀ ਪ੍ਰਧਾਨ ਮੰਤਰੀ ਦੇ ਆਉਣ ਨਾਲ ਸੂਬੇ ਚ ਭਾਜਪਾ ਮੂੜ ਤੋਂ ਮਜ਼ਬੂਤ ਹੋ ਜਾਵੇਗੀ.
ਓਧਰ ਕਈ ਕਿਸਾਨ ਜੱਥੇਬੰਦੀਆਂ ਵਲੋਂ ਪ੍ਰਧਾਨ ਮੰਤਰੀ ਦੇ ਪੰਜਾਬ ਆਉੇਣ ‘ਤੇ ਵਿਰੋਧ ਕਰਨ ਦਾ ਪ੍ਰੌਗਰਾਮ ਸੀ.ਪਰ ਐਨ ਮੌਕੇ ‘ਤੇ ਫੰਜਾਬ ਸਰਕਾਰ ਵਲੋਂ ਜਾਰੀ ਚਿੱਠੀ ਦੇ ਤਹਿਤ ਇਸ ਵਿਰੋਧ ਪ੍ਰਦਰਸ਼ਨ ਨੂੰ ਟਾਲ ਦਿੱਤਾ ਗਿਆ ਹੈ.ਹੁਣ 15 ਮਾਰਚ ਨੂੰ ਕਿਸਾਨ ਪ੍ਰਧਾਨ ਮੰਤਰੀ ਨਾਲ ਬੈਠਕ ਕਰਣਗੇ.ਕਿਸਾਨ ਲਖੀਮਪੁਰ ਖੀਰੀ ਘਟਨਾ ‘ਚ ਇਨਸਾਫ ਨਾ ਮਿਲਣ ਤੋਂ ਨਾਰਾਜ਼ ਹਨ.