ਡੈਸਕ- ਜਿਲ੍ਹਾ ਤਰਨਤਾਰਨ ਅਤੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਸਰਹੱਦੀ ਪਿੰਡ ਡਿੱਬੀਪੁਰਾ ਦੇ ਨਾਮਵਰ ਕਾਹਨਾ ਪ੍ਰਵਾਰ ਦੇ ਸਵ. ਜਥੇਦਾਰ ਹਰਨਾਮ ਸਿੰਘ ਕਾਹਨਾ ਦਾ ਪੋਤਰਾ ਤੇ ਸੁਖਚੈਨ ਸਿੰਘ ਕਾਹਨਾ ਦਾ ਪੁੱਤਰ ਨਵਦੀਪ ਸਿੰਘ ਸੰਧੂ (ਜੋ ਡਿੱਬੀਪੁਰਾ ਪਿੰਡ ਦੇ ਜੰਮਪਲ ਹਨ ਅਤੇ ਹੁਣ ਇੰਗਲੈਂਡ ਦੇ ਵਾਸੀ ਹਨ) ਇੰਗਲੈਂਡ ਦੀ ਸਿਆਸੀ ਪਾਰਟੀ ਰੀਫਾਰਮ ਯੂ ਕੇ ਵਲੋਂ ਹੋਰਨਸੇ ਐਂਡ ਫਰੀਅਰਨ ਬਾਰਨੇਟ ਲਈ ਮੈਂਬਰ ਪਾਰਲੀਮੈਂਟ ਉਮੀਦਵਾਰ ਐਲਾਨਿਆ ਹੈ ਜੋ ਕਿ ਸਰਹੱਦੀ ਇਲਾਕੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਸਰਹੱਦੀ ਪਿੰਡ ਡਿੱਬੀਪੁਰਾ ਵਾਸੀ ਨੌਜਵਾਨ ਵਲੋਂ ਵਿਦੇਸ਼ ਵਿਚ ਨਾਮ ਰੌਸ਼ਨ ਕੀਤਾ ਜਾ ਰਿਹਾ ਹੈ ਜਿਸ ਨਾਲ ਨਗਰ ਨਿਵਾਸੀਆਂ ਤੇ ਕਾਹਨਾ ਪ੍ਰਵਾਰ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਵਧਾਈਆਂ ਮਿਲ ਰਹੀਆਂ ਹਨ।
ਮੈਂਬਰ ਪਾਰਲੀਮੈਂਟ ਉਮੀਦਵਾਰ ਨਵਦੀਪ ਸਿੰਘ ਯੂ ਕੇ ਵਲੋਂ ਜ਼ਿਲ੍ਹਾ ਤਰਨਤਾਰਨ ਅਧੀਨ ਡੀਡੀਐਫ਼ਸੀ ਫੁੱਟਬਾਲ ਕਲੱਬ ਵਲੋਂ ਕਰਵਾਏ ਜਾਂਦੇ ਸੈਵਨ ਸਾਈਡ ਡੇ ਨਾਈਟ ਫੁੱਟਬਾਲ ਕੱਪ ਲਈ ਵਿਸ਼ੇਸ਼ ਤੌਰ ’ਤੇ ਸਹਿਯੋਗ ਕੀਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਇਸ ਕਲੱਬ ਵਿਚ ਹਰ ਵਰਗ ਦੇ ਬੱਚੇ ਫੁੱਟਬਾਲ ਸਿੱਖਦੇ ਹਨ। ਇਸ ਮੌਕੇ ਨਵਦੀਪ ਸਿੰਘ ਸੰਧੂ ਦੇ ਭਰਾ ਥਾਣੇਦਾਰ ਕੁਲਬੀਰ ਸਿੰਘ ਨੇ ਦਸਿਆ ਕਿ ਨਵਦੀਪ ਸਿੰਘ ਪਹਿਲਾਂ ਤੋਂ ਹੀ ਹੋਣਹਾਰ ਸੀ ਅਤੇ ਹੁਣ ਲੰਮੇ ਸਮੇਂ ਤੋਂ ਯੂ ਕੇ (ਇੰਗਲੈਡ) ਵਿਖੇ ਰਹਿ ਰਿਹਾ ਹੈ ਜਿਸ ਦੀ ਲਿਆਕਤ ਨੂੰ ਵੇਖਦਿਆਂ ਹੋਇਆ ਸਿਆਸੀ ਪਾਰਟੀ ਰੀਫਾਰਮ ਯੂ ਕੇ ਵਲੋਂ ਉਸ ਨੂੰ ਮੈਂਬਰ ਪਾਰਲੀਮੈਂਟ ਉਮੀਦਵਾਰ ਬਣਾਇਆ।
ਆਸ ਹੈ ਕਿ ਨਵਦੀਪ ਸਿੰਘ ਸੰਧੂ ਵਿਦੇਸ਼ ਵਿਚ ਜਿੱਤ ਦਾ ਝੰਡਾ ਲਹਿਰਾਉਣਗੇ। ਇਸ ਮੌਕੇ ਬਾਬਾ ਅਵਤਾਰ ਸਿੰਘ ਘਰਿਆਲੇ ਵਾਲਿਆ ਵੱਲੋਂ ਭਗਤ ਸਿੰਘ ਥਾਣੇਦਾਰ, ਦਲਬੀਰ ਸਿੰਘ ਰਾਜੂ, ਬਚਿੱਤਰ ਸਿੰਘ ਰਾਣਾ, ਕੁਲਾਰਜੀਤ ਸਿੰਘ, ਕਮਲ ਸੰਧੂ ਕਾਹਨਾ, ਹਰਵਿੰਦਰ ਸਿੰਘ ਯੂ ਕੇ, ਪਲਵਿੰਦਰ ਸਿੰਘ ਯੂਕੇ ਨਵਦੀਪ ਸੰਧੂ ਅਤੇ ਸਮੂਹ ਕਾਹਨਾ ਪ੍ਰਵਾਰ ਨੂੰ ਵਧਾਈ ਦਿਤੀ।