‘ਆਪ’ ਦੇ ਸੀ.ਐੱਮ ਫੇਸ ਦਾ ਸਿੱਧੂ ਨੇ ਕੀਤਾ ਪਰਦਾਫਾਸ਼,ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ

ਚੰਡੀਗੜ੍ਹ- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਆਮ ਆਦਮੀ ਪਾਰਟੀ ਵਲੋਂ ਸੀ.ਐੱਮ ਫੇਸ ਐਲਾਨ ਕੀਤੇ ਜਾਣ ਵਾਲੇ ਪ੍ਰੌਸੈਸ ਦਾ ਪਰਦਾਫਾਸ਼ ਕੀਤਾ ਹੈ.ਸਿੱਧੂ ਨੇ ਕਿਹਾ ਕੀ 4 ਦਿਨਾਂ ਚ 21 ਲੱਖ ਫੋਨ ਜਾਂ ਮੈਸੇਜ ਆਉਣਾ ਅਸੰਭਵ ਹੈ.ਸਿੱਧੂ ਮੁਤਾਬਿਕ ਇਨ੍ਹਾਂ ਹੀ ਨਹੀਂ ਚਾਰ ਦਿਨ੍ਹਾਂ ਚ ਇਨ੍ਹਾਂ ਮੈਸੇਜ ਜਾਂ ਕਾਲਾਂ ਨੂੰ ਖੰਗਾਲ ਪਾਉਣਾ ਵੀ ਸੱਚਾਈ ਤੋਂ ਪਰੇ ਹੈ.ਸਿੱਧੂ ਨੇ ਇਸ ਬਾਬਤ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਹੈ.ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਮੁਤਾਬਿਕ ‘ਆਪ’ ਆਗੂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਜਨਤਾ ਨੂੰ ਬੇਵਕੂਫ ਬਨਾਉਣ ਦਾ ਕੋਸ਼ਿਸ਼ ਕੀਤੀ ਹੈ.

ਸਿੱਧੂ ਨੇ ਆਪਣੇ ਹੀ ਅੰਦਾਜ਼ ਚ ਕੇਜਰੀਵਾਲ ‘ਤੇ ਚੁਟਕੀ ਲਈ.ਉਨ੍ਹਾਂ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕੀ ‘ਆਪ’ ਦੀ ਉਮੀਦਵਾਰੀ ਦੀ ਰੇਸ ਚ ਸਿੱਧੂ ਦਾ ਨਾਂ ਕਿਵੇਂ ਆ ਸਕਦਾ ਹੈ.ਸਿੱਧੂ ਨੇ ਕਿਹਾ ਕਿ ਸਮਝ ਤੋਂ ਪਰੇ ਹੈ ਕੋਈ ਕਿਵੇਂ 24 ਘੰਟੇ ਬੈਠ ਕੇ ਸਾਰਾ ਡਾਟਾ ਸੰਭਾਲ ਸਕਦਾ ਹੈ.ਨਵਜੋਤ ਸਿੱਧੂ ਨੇ ਕੇਜਰੀਵਾਲ ਨੂੰ ਸਾਰਾ ਰਿਕਾਰਡ ਡਾਟਾ ਜਨਤਕ ਕਰਨ ਦੀ ਮੰਗ ਕੀਤੀ ਹੈ.ਸਿੱਧੂ ਨੇ ‘ਆਪ’ ਦੇ ਇਸ ਸੋਸ਼ਲ ਮੀਡੀਆ ਡ੍ਰਾਮੇ ਨੂੰ ਹਾਸੋਹੀਣਾ ਕਰਾਰ ਦਿੱਤਾ ਹੈ.ਸਿੱਧੂ ਮੁਤਾਬਿਕ ਕਰੀਬ 22 ਲੱਖ ਮੈਸੇਜ਼ ਨੂੰ ਪੰਜ ਤੋਂ ਸੱਤ ਹਜ਼ਾਰ ਲੋਕ ਘੱਟੋ ਘੱਟ ਪੰਜ ਮਹੀਨੇ ਲਗਾ ਕੇ ਡਿਕੋਡ ਕਰ ਸਕਦੇ ਹਨ.

ਕਾਂਗਰਸ ਪ੍ਰਧਾਨ ਨੇ ਕਿਹਾ ਕਿ ਫੇਕ ਨਿਊਜ਼ ਰਾਹੀਂ ਕੇਜਰੀਵਾਲ ਨੇ ਪੰਜਾਬ ਦੀ ਮੀਡੀਆ ਅਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ.ਸਿੱਧੂ ਨੇ ਕੇਜਰੀਵਾਲ ਨੂੰ ਪੰਜਾਬ ਦੀ ਜਨਤਾ ਤੋਂ ਮੁਆਫੀ ਮੰਗਨ ਲਈ ਕਿਹਾ ਹੈ.