ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਇਕ ਵਾਰ ਫਿਰ ਕਮਾਲ ਕਰ ਦਿੱਤਾ ਹੈ। ਨੀਰਜ ਨੇ ਫਿਨਲੈਂਡ ਵਿੱਚ ਕੁਓਰਤਾਨੇ ਖੇਡਾਂ ਵਿੱਚ ਜੈਵਲਿਨ ਥਰੋਅ ਈਵੈਂਟ ਵਿੱਚ ਚਾਰ ਦਿਨਾਂ ਵਿੱਚ ਦੂਜੀ ਵਾਰ ਗ੍ਰੇਨਾਡਾ ਦੇ ਮੌਜੂਦਾ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ ਨੂੰ ਹਰਾ ਕੇ ਸੀਜ਼ਨ ਦਾ ਆਪਣਾ ਪਹਿਲਾ ਸੋਨ ਤਗ਼ਮਾ ਜਿੱਤਿਆ।
18 ਜੂਨ ਨੂੰ 24 ਸਾਲਾ ਨੀਰਜ ਨੇ 86.69 ਮੀਟਰ ਦੀ ਕੋਸ਼ਿਸ਼ ਨਾਲ ਤਮਗਾ ਜਿੱਤਿਆ। ਉਸ ਨੇ ਇਹ ਦੂਰੀ ਆਪਣੀ ਪਹਿਲੀ ਕੋਸ਼ਿਸ਼ ਵਿੱਚ ਹੀ ਹਾਸਲ ਕੀਤੀ ਜਦੋਂ ਕਿ ਉਸ ਦੀ ਦੂਜੀ ਅਤੇ ਤੀਜੀ ਕੋਸ਼ਿਸ਼ ਫਾਊਲ ਹੋ ਗਈ। ਉਸ ਤੋਂ ਬਾਅਦ ਉਸਨੇ ਹੋਰ ਨਹੀਂ ਸੁੱਟਿਆ।
2012 ਦੇ ਓਲੰਪਿਕ ਚੈਂਪੀਅਨ ਤ੍ਰਿਨੀਦਾਦ ਅਤੇ ਟੋਬੈਗੋ ਦੇ ਕੇਸ਼ੌਰਨ ਵਾਲਕੋਟ 86.64 ਮੀਟਰ ਦੇ ਨਾਲ ਦੂਜੇ ਸਥਾਨ ‘ਤੇ ਰਹੇ ਜਦਕਿ ਪੀਟਰਸ 84.75 ਮੀਟਰ ਦੇ ਵਧੀਆ ਯਤਨ ਨਾਲ ਤੀਜੇ ਸਥਾਨ ‘ਤੇ ਰਹੇ।
Heartiest congratulations @Neeraj_chopra1 for winning gold medal at Kuortane Games with a throw of 86.69m. Your consistency and drive to win is inspirational to everyone. Whole country is proud of you. pic.twitter.com/MiQXHww9Sr
— Jagat Prakash Nadda (@JPNadda) June 18, 2022
ਨੀਰਜ ਨੇ ਇਸ ਤੋਂ ਪਹਿਲਾਂ ਫਿਨਲੈਂਡ ਦੇ ਤੁਰਕੂ ਵਿੱਚ ਪਾਵੋ ਨੂਰਮੀ ਖੇਡਾਂ ਵਿੱਚ 89.30 ਮੀਟਰ ਦੀ ਕੋਸ਼ਿਸ਼ ਨਾਲ ਚਾਂਦੀ ਦਾ ਤਗਮਾ ਜਿੱਤਿਆ ਸੀ। ਇਹ ਜਿੱਤ ਯਕੀਨੀ ਤੌਰ ‘ਤੇ 30 ਜੂਨ ਨੂੰ ਸਟਾਕਹੋਮ ‘ਚ ਹੋਣ ਵਾਲੀ ਡਾਇਮੰਡ ਲੀਗ ਤੋਂ ਪਹਿਲਾਂ ਉਸ ਦਾ ਆਤਮਵਿਸ਼ਵਾਸ ਵਧਾਏਗੀ।