ਨਵੀਂ ਦਿੱਲੀ- (24 ਜੂਨ)ਭਾਰਤ ਸਰਕਾਰ ਨੇ ਸੋਸ਼ਲ ਮੀਡੀਆ ‘ਤੇ ਜਾਅਲੀ ਅਕਾਊਂਟ ਤੇ ਭਰਮਾਊ ਪੋਸਟਾਂ ‘ਤੇ ਰੋਕ ਲਗਾਉਣ ਲਈ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਨਵੇਂ ਆਈਟੀ ਨਿਯਮਾਂ ਦੇ ਤਹਿਤ ਹੋਰ ਵੀ ਸਖ਼ਤੀ ਕਰ ਦਿੱਤੀ ਹੈ। ਇਨ੍ਹਾਂ ਨਵੇਂ ਨਿਯਮਾਂ ਦੇ ਤਹਿਤ ਚੋਟੀ ਦੀਆਂ ਸੋਸ਼ਲ ਮੀਡੀਆ ਕੰਪਨੀਆਂ ਫੇਸਬੁੱਕ, ਟਵਿੱਟਰ, ਅਤੇ ਗੂਗਲ ਨੂੰ ਅਕਾਊਂਟ ‘ਤੇ ਮਸ਼ਹੂਰ ਸ਼ਖਸੀਅਤਾਂ ਤੇ ਵੱਡੇ ਬਿਜ਼ਨੈੱਸਮੈਨਜ਼ ਦੀਆਂ ਜਾਅਲੀ ਪ੍ਰੋਫਾਈਲ ਤਸਵੀਰਾਂ ਲਾਉਣ ਵਾਲਿਆਂ ਦੇ ਖਾਤੇ 24 ਘੰਟਿਆਂ ਦੇ ਅੰਦਰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਨਵੇਂ ਆਈਟੀ ਨਿਯਮਾਂ ਮੁਤਾਬਕ ਸੋਸ਼ਲ ਮੀਡੀਆ ਕੰਪਨੀਆਂ ਲਈ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਟਾਈਮਜ਼ ਆਫ ਇੰਡੀਆ ਦੀ ਇੱਕ ਰਿਪੋਰਟ ਮੁਤਾਬਕ ਇਹ ਕਦਮ ਭਾਰਤ ਵਿਚ ਸੋਸ਼ਲ ਮੀਡੀਆ ‘ਤੇ ਝੂਠੀਆਂ ਖ਼ਬਰਾਂ ਦੇ ਪ੍ਰਚਾਰ ਉੱਤੇ ਰੋਕ ਲਾਉਣ ਲਈ ਚੁੱਕਿਆ ਗਿਆ ਹੈ।
ਟੀਵੀ ਪੰਜਾਬ ਬਿਊਰੋ