ਪਟਿਆਲਾ- ਪਟਿਆਲਾ ਸ਼ਹਿਰ ਚ ਇਕ ਵਾਰ ਫਿਰ ਨਿਹੰਗ ਸਿੰਘ ਬੇਕਾਬੂ ਹੋ ਗਏ ਹਨ ।ਪੁਲਿਸ ਨਾਲ ਹੋਈ ਝੜਪ ਦੌਰਾਨ ਨਿਹੰਗ ਸਿੰਘਾਂ ਵਲੋਂ ਇਕ ਐੱਸ.ਐੱਚ.ਓ ਦਾ ਹੱਥ ਵੱਢਣ ਦੀ ਖਬਰ ਮਿਲ ਰਹੀ ਹੈ । ਮਿਲੀ ਜਾਣਕਾਰੀ ਮੁਤਾਬਿਕ ਸ਼ਿਵ ਸੈਨਾ ਵਲੋਂ ਖਾਲਿਸਤਾਨੀ ਵਿਰੋਧੀ ਰੋਸ ਮਾਰਚ ਕੱਢਿਆ ਜਾਣਾ ਸੀ ।ਇਸ ਦੌਰਾਨ ਨਿਹੰਗ ਸਿੰਘ ਵੀ ਉੱਥੇ ਪਹੁੰਚ ਗਏ ।ਪੁਲਿਸ ਦੋਹਾਂ ਧਿਰਾਂ ਵਿਚਕਾਰ ਬਵਾਲ ਟਾਲਣ ਦੀ ਕੋਸ਼ਿਸ਼ ਕਰ ਰਹੀ ਸੀ ।ਇਸ ਦੌਰਾਨ ਮਾਹੌਲ ਤਣਾਅਪੂਰਣ ਹੋ ਗਿਆ ।ਇਸ ਦੌਰਾਨ ਹੋਈ ਝੜਪ ਚ ਇਕ ਸਿੰਘ ਨੇ ਐੱਸ.ਐੱਚ.ਓ ‘ਤੇ ਹਮਲਾ ਕਰ ਦਿੱਤਾ । ਜਿਸ ਨਾਲ ਉਸਦਾ ਹੱਥ ਗੁੱਟ ਤੋਂ ਵੱਖ ਹੋ ਗਿਆ । ਐੱਸ.ਐੱਚ.ਓ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਹੈ ।
ਓਧਰ ਨਿਹੰਗ ਸੰਗਠਨਾ ਦਾ ਕਹਿਣਾ ਹੈ ਕਿ ਕਿਸੇ ਨਿਹੰਗ ਵਲੋਂ ਪੁਲਿਸ ‘ਤੇ ਹਮਲਾ ਨਹੀਂ ਕੀਤਾ ਗਿਆ ਬਲਕਿ ਹਥੌਪਾਈ ਦੌਰਾਨ ਜਦੋਂ ਪੁਲਿਸ ਨਹਿੰਗਾ ਤੋਂ ਹਥਿਆਰ ਖੌਹ ਰਹੀ ਸੀ ਤਾਂ ਇਸ ਦੌਰਾਨ ਕੋਈ ਤੇਜ਼ਥਾਰ ਹਥਿਆਰ ਪੁਲਿਸ ਅਧਿਕਾਰੀ ਦੇ ਲੱਗ ਗਿਆ । ਅਜੇ ਤੱਕ ਪੁਲਿਸ ਵਲੋਂ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ।
ਇਹ ਕੋਈ ਪਹਿਲੀ ਘਟਨਾ ਨਹੀਂ ਹੈ । ਸਾਲ 2020 ਚ ਇਸੇ ਅਪ੍ਰੈਲ ਮਹੀਨੇ ਦੌਰਾਨ ਵੀ ਪਟਿਆਲਾ ਦੀ ਸਨੌਰ ਰੋਡ ‘ਤੇ ਸਥਿਤ ਸਬਜ਼ੀ ਮੰਡੀ ਚ ਨਿਹੰਗ ਸਿੰਘਾਂ ਦੀ ਟੋਲਿ ਨਾਲ ਪੁਲਿਸ ਨਾਲ ਝੜਪ ਹੋ ਗਈ ।ਜਿਸ ਦੌਰਾਨ ਨਿਹੰਗਾਂ ਵਲੋਂ ਇਕ ਏ.ਐੱਸ.ਆਈ ਦਾ ਹੱਥ ਵੱਢ ਦਿੱਤਾ ਗਿਆ ਸੀ ।