Toronto- ਓਨਟਾਰੀਓ ਦੇ ਵਾਨ ਵਿਖੇ ਬੁੱਧਵਾਰ ਨੂੰ ਇੱਕ ਡਿਲੀਵਰੀ ਵੈਨ ਦੀ ਲਪੇਟ ’ਚ ਆਉਣ ਨਾਲ 9 ਸਾਲਾ ਬੱਚੀ ਦੀ ਮੌਤ ਹੋ ਗਈ ਹੈ। ਪੁਲਿਸ ਦੇ ਸਟਾਫ਼ ਸਾਰਜੈਂਟ ਸਟੀਫ਼ਨ ਯਾਨ ਦਾ ਕਹਿਣਾ ਹੈ ਕਿ ਇਹ ਘਟਨਾ ਕਲਾਰਕ ਐਵੇਨਿਊ ਅਤੇ ਬਾਥਰਸਟ ਸਟਰੀਟ ਦੇ ਖੇਤਰ ’ਚ ਮੁਲੇਨ ਡਰਾਈਵ ’ਤੇ ਸ਼ਾਮੀਂ 5:30 ਵਜੇ ਤੋਂ ਬਾਅਦ ਵਾਪਰੀ।
ਉਨ੍ਹਾਂ ਕਿਹਾ ਉਕਤ ਲੜਕੀ ਇਸ ਇਲਾਕੇ ਦੀ ਰਹਿਣ ਵਾਲੀ ਸੀ ਅਤੇ ਇਸ ਹਾਦਸੇ ਦੇ ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਯਾਨ ਨੇ ਕਿਹਾ ਕਿ ਲੜਕੀ ਇੱਕ ਪੈਦਲ ਯਾਤਰੀ ਸੀ। ਉਨ੍ਹਾਂ ਕਿਹਾ ਕਿ ਹਾਦਸੇ ਮਗਰੋਂ ਵਾਹਨ ਚਾਲਕ ਮੌਕੇ ’ਤੇ ਹੀ ਮੌਜੂਦ ਰਿਹਾ।
ਪੁਲਿਸ ਵਲੋਂ ਮਿ੍ਰਤਕ ਲੜਕੀ ਦੀ ਪਹਿਚਾਣ ਨਹੀਂ ਦੱਸੀ ਗਈ ਹੈ ਅਤੇ ਨਾ ਹੀ ਇਸ ਹਾਦਸੇ ਦੇ ਕਾਰਨਾਂ ਬਾਰੇ ਕੁਝ ਦੱਸਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੂਰੀ ਜਾਂਚ ਮਗਰੋਂ ਹੀ ਇਸ ਬਾਰੇ ’ਚ ਕੁਝ ਕਿਹਾ ਜਾ ਸਕਦਾ ਹੈ।
ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ 9 ਸਾਲਾ ਲੜਕੀ ਦੀ ਮੌਤ
