ਜਲੰਧਰ- ਸੂਤਰਾਂ ਰਾਹੀਂ ਵੱਡੀ ਖਬਰ ਆ ਰਹੀ ਹੈ ਕਿ ਤਰਨਤਾਰਨ ਦੇ ਪਿੰਡ ਕੁੱਲਾ ਵਾਸੀ ਨਿਸ਼ਾਨ ਸਿੰਘ ਵਲੋਂ ਹੀ ਮੁਹਾਲੀ ਸਥਿਤ ਇੰਟੈਲੀਜੈਂਸ ਦਫਤਰ ‘ਤੇ ਹਮਲੇ ਲਈ ਅੱਤਵਾਦੀਆਂ ਨੂੰ ਆਰ.ਪੀ.ਜੀ ਸਪਲਾਈ ਕੀਤਾ ਗਿਆ ਸੀ ।ਨਿਸ਼ਾਨ ਸਿੰਘ ਨੇ ਪੁੱਛਗਿੱਛ ਦੌਰਾਨ ਪੁਲਿਸ ਸਾਹਮਨੇ ਇਹ ਖੁਲਾਸਾ ਕੀਤਾ ਹੈ ।ਨਿਸ਼ਾਨ ਸਿੰਘ ਮੁਤਾਬਿਕ ਤਰਨਤਾਰਨ ਚ ਕੁੱਝ ਅਣਪਛਾਤੇ ਲੋਕਾਂ ਵਲੋਂ ਉਸਨੂੰ ਇਹ ਮਾਰੂ ਹਥਿਆਰ ਮੁਹੱਇਆ ਕਰਵਾਇਆ ਗਿਆ ਸੀ । ਜਿਸਦੀ ਬਾਅਦ ਚ ਉਸ ਵੱਲੋਂ ਅੱਗੇ ਸਪਲਾਈ ਕੀਤੀ ਗਈ । ਨਿਸ਼ਾਨ ਸਿੰਘ ਲੰਮੇ ਸਮੇਂ ਤੋਂ ਹਥਿਆਰਾਂ ਦੀ ਸਪਲਾਈ ਦਾ ਕੰਮ ਕਰਦਾ ਆ ਰਿਹਾ ਹੈ ।ਏਜੰਸੀਆਂ ਦੀ ਪੁੱਛਗਿੱਛ ਚ ਨਿਸ਼ਾਨ ਨੇ ਹੋਰ ਵੀ ਕਈ ਨਾਂ ਉਗਲੇ ਹਨ ਜਿਨ੍ਹਾਂ ਤੋਂ ਹੁਣ ਜਾਣਕਾਰੀ ਲਈ ਜਾ ਰਹੀ ਹੈ ।
ਅੰਮ੍ਰਿਤਸਰ ਤੋਂ ਗ੍ਰਿਫਤਾਰ ਨਿਸ਼ਾਨ ਸਿੰਘ ਦਾ ਰਿਸ਼ਤੇਦਾਰ ਸੋਨੂੰ ਅਤੇ ਜਗਰੂਪ ਸਿੰਘ ਨਾਂ ਦੇ ਸ਼ਖਸ ਦੀ ਵੀ ਮੁਹਾਲੀ ਹਮਲੇ ਚ ਸ਼ਮੂਲੀਅਤ ਦੱਸੀ ਜਾ ਰਹੀ ਹੈ ।ਵੱਡਾ ਸਵਾਲ ਇਹ ਹੈ ਕਿ ਅਜੇ ਤੱਕ ਪੁਲਿਸ ਜਾਂਚ ਗ੍ਰਨੇਡ ਤੱਕ ਹੀ ਸੀਮਿਤ ਹੈ ਜਦਕਿ ਇਸ ਨੂੰ ਚਲਾਉਣ ਵਾਲੇ ਹਾਈ ਟ੍ਰੇਂਡ ਅੱਤਵਾਦੀਆਂ ਬਾਰੇ ਪੁਲਿਸ ਕੋਲ ਕੋਈ ਠੋਸ ਜਵਾਬ ਨਹੀਂ ਹੈ । ਜਿਸ ਤਰੀਕੇ ਨਾਲ ਚਲਦੀ ਕਾਰ ਚ ਇੰਟੈਲੀਜੈਂਸ ਵਿਭਾਗ ਦੀ ਬਿਲਡਿੰਗ ਦੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ , ਉਹ ਇਹ ਸਾਬਿਤ ਕਰਦਾ ਹੈ ਕਿ ਅੱਤਵਾਦੀ ਬੇਹਦ ਟ੍ਰੇਂਡ ਸਨ ।
ਸੂਤਰ ਕਹਿੰਦੇ ਹਨ ਕਿ ਪੰਜਾਬ ਚ ਮੌਜੂਦ ਕੋਈ ਵੀ ਅਪਰਾਧੀ ਅਜੇ ਤੱਕ ਇਨ੍ਹਾਂ ਸ਼ਾਤਿਰ ਨਹੀਂ ਹੋਇਆ ਹੈ ਕਿ ਆਰ.ਪੀ.ਜੀ ਵਰਗੇ ਹਥਿਆਰ ਚਲਾ ਲਵੇ ।ਖਦਸ਼ਾ ਇਹ ਹੈ ਕਿ ਹੋ ਸਰਹੱਦ ਤੋਂ ਪਾਰ ਦੁਸ਼ਮਨਾਂ ਵਲੋਂ ਖਾਸ ਸਿਖਲਾਈ ਯੁਕਤ ਅੱਤਵਾਦੀਆਂ ਨੂੰ ਪੰਜਾਬ ਭੇਜਿਆ ਜਾ ਰਿਹਾ ਹੈ ।