ਕਾਬੁਲ : ਅਫ਼ਗਾਨਿਸਤਾਨ ਵਿਚ ਅੱਜ ਵੀ ਨਵੀਂ ਸਰਕਾਰ ਦਾ ਗਠਨ ਨਹੀਂ ਕੀਤਾ ਜਾ ਸਕਿਆ। ਜਾਣਕਾਰ ਅਨੁਸਾਰ ਤਾਲਿਬਾਨ ਨੇ ਨਵੀਂ ਸਰਕਾਰ ਦੇ ਗਠਨ ਨੂੰ ਅਗਲੇ ਹਫ਼ਤੇ ਤੱਕ ਟਾਲ ਦਿੱਤਾ ਹੈ। ਤਾਲਿਬਾਨ ਦੇ ਬੁਲਾਰੇ ਜ਼ਬੀਉਲ੍ਹਾ ਮੁਜਾਹਿਦ ਨੇ ਕਿਹਾ ਕਿ ਬਾਗ਼ੀ ਸਮੂਹ ਸਰਕਾਰ ਨੂੰ ਅਜਿਹਾ ਆਕਾਰ ਦੇਣ ਲਈ ਯਤਨਸ਼ੀਲ ਹਨ, ਜੋ ਪ੍ਰਸ਼ਾਸਨ ਅੰਤਰਰਾਸ਼ਟਰੀ ਸਮੂਹ ਨੂੰ ਪ੍ਰਵਾਨਿਤ ਹੋਵੇ।ਅਫਗਾਨਿਸਤਾਨ ‘ਤੇ ਤਾਲਿਬਾਨ ਦਾ ਸ਼ਾਸਨ ਹੈ ਅਤੇ ਨਵੀਂ ਸਰਕਾਰ ਦਾ ਅੱਜ ਗਠਨ ਹੋਣਾ ਸੀ ਪਰ ਇਸ ਨੂੰ ਅਗਲੇ ਹਫ਼ਤੇ ਤੱਕ ਮੁਲਤਵੀ ਕਰ ਦਿੱਤਾ ਗਿਆ।
ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਨਵੀਂ ਸਰਕਾਰ ਦੇ ਗਠਨ ਦਾ ਐਲਾਨ ਹੁਣ ਅਗਲੇ ਹਫਤੇ ਕੀਤਾ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਮੁੱਲਾ ਬਰਾਦਰ ਤਾਲਿਬਾਨ ਸਰਕਾਰ ਦਾ ਮੁਖੀ ਹੋ ਸਕਦਾ ਹੈ।ਮੁੱਲਾ ਬਰਾਦਰ, ਜਿਸਦਾ ਪੂਰਾ ਨਾਂ ਮੁੱਲਾ ਅਬਦੁਲ ਗਨੀ ਬਰਾਦਰ ਹੈ, ਤਾਲਿਬਾਨ ਦੇ ਸੰਸਥਾਪਕਾਂ ਵਿਚੋਂ ਇਕ ਹੈ। ਉਸ ਨੂੰ ਤਾਲਿਬਾਨ ਦਾ ਨੰਬਰ ਦੋ ਨੇਤਾ ਮੰਨਿਆ ਜਾਂਦਾ ਹੈ। ਮੁੱਲਾ ਬਰਾਦਰ ਨੇ ਪਹਿਲੀ ਵਾਰ ਤਾਲਿਬਾਨ ਦੇ ਅਫਗਾਨਿਸਤਾਨ ਉੱਤੇ ਰਾਜ ਕਰਨ ਵਿਚ ਅਹਿਮ ਭੂਮਿਕਾ ਨਿਭਾਈ।
ਪਰ 2001 ਵਿਚ, ਜਦੋਂ ਅਮਰੀਕਾ ਅਫਗਾਨਿਸਤਾਨ ਵਿਚ ਦਾਖਲ ਹੋਇਆ, ਮੁੱਲਾ ਬਰਾਦਰ ਨੇ ਬਾਹਰ ਜਾਣ ਦਾ ਰਸਤਾ ਅਪਣਾ ਲਿਆ ਸੀ ਅਤੇ ਅਫਗਾਨਿਸਤਾਨ ਛੱਡ ਕੇ ਪਾਕਿਸਤਾਨ ਚਲਾ ਗਿਆ ਸੀ। ਤਾਲਿਬਾਨ ਦੇ ਇਕ ਮੈਂਬਰ ਨੇ ਕਿਹਾ ਕਿ ਇਹ ਸਮੂਹ ਕਾਬੁਲ ਵਿਚ ਈਰਾਨ ਦੀ ਅਗਵਾਈ ਵਾਲੀ ਸਰਕਾਰ ਦੇ ਗਠਨ ਦਾ ਐਲਾਨ ਕਰਨ ਲਈ ਤਿਆਰ ਹੈ, ਇਸ ਸਮੂਹ ਦੇ ਪ੍ਰਮੁੱਖ ਧਾਰਮਿਕ ਨੇਤਾ ਮੁੱਲਾ ਹੇਬਤੁੱਲਾ ਅਖੁਨਜ਼ਾਦਾ ਨੂੰ ਅਫਗਾਨਿਸਤਾਨ ਵਿਚ ਸਰਵਉੱਚ ਅਥਾਰਟੀ ਵਜੋਂ ਚੁਣਿਆ ਗਿਆ ਹੈ।
ਟੀਵੀ ਪੰਜਾਬ ਬਿਊਰੋ