ਨਵੀਂ ਦਿੱਲੀ : ਗਾਹਕਾਂ ਨੂੰ ਹੁਣ ਨਵੇਂ ਮੋਬਾਈਲ ਕਨੈਕਸ਼ਨ ਲਈ ਦੁਕਾਨ ‘ਤੇ ਜਾਣ ਦੀ ਜ਼ਰੂਰਤ ਨਹੀਂ ਹੋਏਗੀ। ਉਹ ਆਨਲਾਈਨ ਅਰਜ਼ੀ ਦੇ ਸਕਦੇ ਹਨ ਅਤੇ ਡਿਜੀ ਲਾਕਰ ਵਿਚ ਰੱਖੇ ਗਏ ਕਿਸੇ ਵੀ ਪ੍ਰਮਾਣਿਕ ਦਸਤਾਵੇਜ਼ ਦੁਆਰਾ ਆਪਣੇ ਆਪ ਦੀ ਤਸਦੀਕ ਕਰਕੇ ਆਪਣੇ ਘਰ ਬੈਠੇ ਸਿਮ ਪ੍ਰਾਪਤ ਕਰ ਸਕਦੇ ਹਨ।
ਦੂਰਸੰਚਾਰ ਵਿਭਾਗ ਨੇ ਇਸ ਸਬੰਧ ਵਿਚ ਇਕ ਆਦੇਸ਼ ਜਾਰੀ ਕੀਤਾ। ਦੂਰਸੰਚਾਰ ਵਿਭਾਗ ਦਾ ਇਹ ਕਦਮ ਦੂਰਸੰਚਾਰ ਖੇਤਰ ਵਿਚ ਸੁਧਾਰਾਂ ਦਾ ਹਿੱਸਾ ਹੈ।ਇਸ ਨੂੰ ਕੈਬਨਿਟ ਨੇ 15 ਸਤੰਬਰ ਨੂੰ ਪ੍ਰਵਾਨਗੀ ਦੇ ਦਿੱਤੀ ਸੀ।
ਨਵੇਂ ਨਿਯਮਾਂ ਅਨੁਸਾਰ, ਗਾਹਕਾਂ ਨੂੰ ਨਵਾਂ ਮੋਬਾਈਲ ਕਨੈਕਸ਼ਨ ਯਾਨੀ ਘਰ ਬੈਠੇ ਸਿਮ ਲੈਣ ਲਈ ਆਧਾਰ ਨਾਲ ਲਿੰਕਡ ਈ-ਕੇਵਾਈਸੀ (ਆਪਣੇ ਗਾਹਕ ਨੂੰ ਜਾਣੋ) ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂਆਈਡੀਏਆਈ) ਦੀ ਤਸਦੀਕ ਲਈ 1 ਰੁਪਏ ਦਾ ਭੁਗਤਾਨ ਕਰਨਾ ਪਏਗਾ।
ਟੀਵੀ ਪੰਜਾਬ ਬਿਊਰੋ