ਭਗੌੜੇ ਅੰਮ੍ਰਿਤਪਾਲ ‘ਤੇ ਲੱਗਾ N.S.A , ਸਰਕਾਰ ਨੇ ਹਾਈਕੋਰਟ ‘ਚ ਦਿੱਤਾ ਜਵਾਬ

ਚੰਡੀਗੜ੍ਹ- ਅੱਜ ਇੱਕ ਗੱਲ ਸਾਫ ਹੋ ਗਈ ਹੈ ਕਿ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਗ੍ਰਿਫਤ ‘ਚ ਨਹੀਂ ਹੈ । ਇਸੇ ਲਈ ਹੀ ਉਸਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ । ਅੰਮ੍ਰਿਤਪਾਲ ਦੇ ਪਰਿਵਾਰ ਵਲੋਂ ਲਗਾਏ ਗਏ ਇਲਜ਼ਾਮ ਅਤੇ ਆਮ ਲੋਕਾਂ ਵਲੋਂ ਲਗਾਏ ਜਾ ਰਹੇ ਕਿਆਸ ਗਲਤ ਹਨ ਕਿ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।ਇਹ ਜਵਾਬ ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ ਨੇ ਪੰਜਾਬ ਹਰਿਆਣਾ ਹਾਈਕੋਰਟ ਚ ਪਟੀਸ਼ਨ ਦੇ ਸੰਦਰਭ ਚ ਦਿੱਤਾ ਹੈ । ਸਰਕਾਰ ਨੇ ਇਹ ਵੀ ਸਾਫ ਕੀਤਾ ਹੈ ਕਿ ਭਗੌੜੇ ਅੰਮ੍ਰਿਤਪਾਲ ‘ਤੇ ਐੱਨ.ਐੱਸ.ਏ ਤਹਿਤ ਪਰਚਾ ਦਰਜ ਕੀਤਾ ਗਿਆ ਹੈ ।

ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਇਕ ਪਟੀਸ਼ਨ ਪੰਜਾਬ-ਹਰਿਆਣਾ ਹਾਈਕੋਰਟ ਚ ਲਗਾਈ ਗਈ ਸੀ । ਖਦਸ਼ਾ ਜਤਾਇਆ ਗਿਆ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਤਾਂ ਕਰ ਲਿਆ ਗਿਆ ਹੈ , ਪਰ ਉਸਨੂੰ ਜ਼ਾਹਿਰ ਨਹੀਂ ਕੀਤਾ ਜਾ ਰਿਹਾ । ਸਰਕਾਰ ਵਲੋਂ ਪੇਸ਼ ਹੋਏ ਐਡਵੋਕੇਟ ਜਨਰਲ ਨੇ ਇਸ’ਤੇ ਸਥਿਤੀ ਸਪਸ਼ਟ ਕੀਤੀ ਹੈ । ਸਰਕਾਰ ਦੇ ਜਵਾਬ ‘ਤੇ ਹਾਈਕੋਰਟ ਨੇ ਸਰਕਾਰ ਦੀ ਖਿਚਾਈ ਕੀਤੀ ਹੈ । ਅਦਾਲਤ ਦਾ ਕਹਿਣਾ ਹੈ ਕਿ ਕਿਵੇਂ ਹੋ ਸਕਦਾ ਹੈ ਕਿ ਜਿਸ ਇਨਸਾਨ ਨੂੰ ਤੁਸੀਂ ਖਤਰਾ ਦਸ ਰਹੇ ਹੋ, ਉਹ ਇਨਸਾਨ ਇਨੀ ਸੁਰੱਖਿਆ ਦੇ ਬਾਵਜੂਦ ਕਿਵੇਂ ਫਰਾਰ ਹੋ ਗਿਆ ।ਨਾਕੇਬੰਦੀ ਅਤੇ ਹੋਰ ਪਾਬੰਦੀਆਂ ਦੁ ਬਾਵਜੂਦ ਅੰਮ੍ਰਿਤਪਾਲ ਕਿਵੇਂ ਫਰਾਰ ਹੋ ਗਿਆ ।ਹੁਣ 25 ਤਰੀਕ ਨੂੰ ਸਰਕਾਰ ਮੂੜ ਤੋਂ ਕੋਰਟ ਚ ਪੇਸ਼ ਹੋਵੇਗੀ ।

ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਦੇ ਚਾਰ ਸਾਥੀਆਂ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਉਨ੍ਹਾਂ ਦੇ ਚਾਚਾ ਅਤੇ ਡਰਾਈਵਰ ‘ਤੇ ਵੀ ਐੱਨ.ਐੱਸ.ਏ ਤਹਿਤ ਪਰਚਾਰ ਦਰਜ ਕਰਕੇ ਉਨ੍ਹਾਂ ਨੂੰ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਚ ਭੇਜਿਆ ਗਿਆ ਹੈ ।