Site icon TV Punjab | Punjabi News Channel

ਜਾਣ-ਬੁੱਝ ਕੇ ਲਗਾਈ ਮਾਂਟਰੀਆਲ ਦੀ ਇਮਾਰਤ ’ਚ ਅੱਗ, ਹਾਦਸੇ ’ਚ ਸੱਤ ਲੋਕਾਂ ਦੀ ਗਈ ਸੀ ਜਾਨ

ਜਾਣ-ਬੁੱਝ ਕੇ ਲਗਾਈ ਮਾਂਟਰੀਆਲ ਦੀ ਇਮਾਰਤ ’ਚ ਅੱਗ, ਹਾਦਸੇ ’ਚ ਸੱਤ ਲੋਕਾਂ ਦੀ ਗਈ ਸੀ ਜਾਨ

Montreal- ਮਾਂਟਰੀਆਲ ਪੁਲਿਸ ਦੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਓਲਡ ਮਾਂਟਰੀਅਲ ’ਚ ਮਾਰਚ ਮਹੀਨੇ ਦੌਰਾਨ ਸੱਤ ਲੋਕਾਂ ਦੀ ਮੌਤ ਹੋਣ ਵਾਲੀ ਅੱਗ ਜਾਣਬੁੱਝ ਕੇ ਲਗਾਈ ਗਈ ਸੀ। ਪਲੇਸ ਡੀ’ਯੂਵਿਲ ’ਤੇ ਇਕ ਵਿਰਾਸਤੀ ਇਮਾਰਤ ਨੂੰ ਅੱਗ ਲੱਗਣ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਇੰਸਪੈਕਟਰ ਡੇਵਿਡ ਸ਼ੇਨ ਨੇ ਦੱਸਿਆ, ‘‘ਅਸੀਂ ਹੁਣ ਇੱਕ ਅਪਰਾਧਿਕ ਜਾਂਚ ਬਾਰੇ ਗੱਲ ਕਰ ਰਹੇ ਹਾਂ।’’
ਪੁਲਿਸ ਦੀ ਮੁੱਖ ਅਪਰਾਧ ਯੂਨਿਟ ਦੇ ਜਾਂਚਕਰਤਾਵਾਂ ਨੇ ਅਗਜ਼ਨੀ ਦਸਤੇ ’ਚ ਆਪਣੇ ਸਹਿਯੋਗੀਆਂ ਨੂੰ ਸ਼ਾਮਿਲ ਕਰਦਿਆਂ ਜਾਂਚ ਨੂੰ ਹੁਣ ਆਪਣੇ ਹੱਥਾਂ ’ਚ ਲੈ ਲਿਆ, ਜਿਹੜੇ ਕਿ ਸ਼ੁਰੂ ਤੋਂ ਅੱਗ ਦੀ ਜਾਂਚ ਕਰ ਰਹੇ ਹਨ। ਫਿਲਹਾਲ ਇਸ ਮਾਮਲੇ ’ਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਪਰ ਜਾਂਚਕਰਤਾਵਾਂ ਨੇ ਉਸ ਜਗ੍ਹਾ ਦਾ ਪਤਾ ਲਗਾਇਆ ਹੈ, ਜਿੱਥੇ ਅੱਗ ਲੱਗੀ ਸੀ ਅਤੇ ਸ਼ੇਨ ਨੇ ਕਿਹਾ ਕਿ ਇੱਕ ਐਕਸੀਲੇਰੈਂਟ ਦੇ ਨਿਸ਼ਾਨ ਲੱਭੇ ਗਏ ਹਨ।
ਸ਼ੇਨ ਨੇ ਕਿਹਾ, ‘‘ਮੈਂ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹਾਂ ਕਿ ਉੱਥੇ ਐਕਸੀਲੇਰੈਂਟ ਦੇ ਨਿਸ਼ਾਨ ਮਿਲੇ ਹਨ, ਜਿਹੜੇ ਇਹ ਦੱਸ ਸਕਦੇ ਹਨ ਕਿ ਅੱਗ ਨੇ ਇਮਾਰਤ ਨੂੰ ਕਿਸ ਰਫ਼ਤਾਰ ਨਾਲ ਆਪਣੀ ਲਪੇਟ ’ਚ ਲਿਆ।’’
ਹਾਲਾਂਕਿ ਸ਼ੇਨ ਨੇ ਇਹ ਨਹੀਂ ਦੱਸਿਆ ਕਿ ਕਿਸ ਕਿਸਮ ਦਾ ਐਕਸੀਲਰੈਂਟ ਵਰਤਿਆ ਗਿਆ ਸੀ, ਅਤੇ ਨਾ ਹੀ ਇਹ ਦੱਸਿਆ ਕਿ ਅੱਗ ਕਿੱਥੋਂ ਸ਼ੁਰੂ ਹੋਈ ਸੀ: ਇਮਾਰਤ ਦੇ ਅੰਦਰ ਜਾਂ ਬਾਹਰ। ਉਨ੍ਹਾਂ ਨੇ ਇਹ ਕਹਿਣ ਤੋਂ ਵੀ ਇਨਕਾਰ ਕਰ ਦਿੱਤਾ ਕਿ ਕੀ ਪੁਲਿਸ ਦੇ ਰਾਡਾਰ ’ਤੇ ਪਹਿਲਾਂ ਹੀ ਕੋਈ ਸ਼ੱਕੀ ਸੀ।
ਅੱਗ ਲੱਗਣ ਵਾਲੀ ਰਾਤ ਨੂੰ ਇਮਾਰਤ ’ਚ 22 ਲੋਕ ਸਨ। ਉਨ੍ਹਾਂ ’ਚੋਂ ਛੇ ਸੁਰੱਖਿਅਤ ਬਚ ਗਏ, ਨੌਂ ਜ਼ਖ਼ਮੀ ਹੋ ਗਏ ਅਤੇ ਸੱਤ ਦੀ ਮੌਤ ਹੋ ਗਈ। ਇਹ ਲਗਭਗ ਸਾਰੇ ਗੈਰ-ਕਾਨੂੰਨੀ ਕਿਰਾਏ ਦੀ ਇੱਕ ਇਕਾਈ ’ਚ ਰਹਿ ਰਹੇ ਸਨ। ਅੱਗ ਨੇ ਓਲਡ ਮਾਂਟਰੀਅਲ ਅਤੇ ਸੈਲਾਨੀਆਂ ’ਚ ਪ੍ਰਸਿੱਧ ਹੋਰ ਖੇਤਰਾਂ ’ਚ ਗੈਰ-ਕਾਨੂੰਨੀ ਕਿਰਾਏ ਦੀਆਂ ਯੂਨਿਟਾਂ ਬਾਰੇ ਚਿੰਤਾਵਾਂ ਵਧਾ ਦਿੱਤੀਆਂ ਹਨ।
ਪੀੜਤਾਂ ’ਚ ਦਾਨੀਆ ਜ਼ਫਰ ਅਤੇ ਉਸਦੀ ਸਭ ਤੋਂ ਚੰਗੀ ਦੋਸਤ ਸਾਨੀਆ ਖਾਨ ਸ਼ਾਮਲ ਸਨ, ਜੋ ਇੱਕ ਰਾਤ ਲਈ ਇਮਾਰਤ ’ਚ ਇੱਕ ’ਚ ਰੁਕੀਆਂ ਸਨ, 18 ਸਾਲਾ ਚਾਰਲੀ ਲੈਕਰੋਕਸ 31 ਸਾਲਾ ਐਨ ਵੂ, ਜੋ ਕਿ ਇੱਕ ਸ਼ਹਿਰ ’ਚ ਇੱਕ ਵਿਗਿਆਨੀ ਸੀ, ਨਾਥਨ ਸੀਅਰਜ਼, ਜਿਹੜੇ ਕਿ ਟੋਰਾਂਟੋ ਤੋਂ ਇੱਕ ਅਕਾਦਮਿਕ ਕਾਨਫਰੰਸ ਲਈ ਸ਼ਹਿਰ ’ਚ ਆਏ ਸਨ, 18 ਸਾਲਾ ਵਾਲਿਡ ਬੇਲਕਾਹਲਾ, ਜੋ ਕਿ ਅਤੇ ਕੈਮਿਲ ਮਹੇਕਸ ਸ਼ਾਮਿਲ ਸਨ।
ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਅੱਗ ਦੀਆਂ ਲਪਟਾਂ ’ਚ ਘਿਰਨ ਤੋਂ ਪਹਿਲਾਂ ਚਿੰਤਿਤ ਕਿਰਾਏਦਾਰਾਂ ਨੇ ਇਸ ਇਮਾਰਤ ਨੂੰ ਅੱਗ ਦਾ ਜਾਲ ਮੰਨਿਆ ਸੀ। ਇੰਸਪੈਕਟਰਾਂ ਨੂੰ ਇਮਾਰਤ ’ਚ ਕਈ ਅੱਗ ਸੁਰੱਖਿਆ ਉਲੰਘਣਾਵਾਂ ਵੀ ਮਿਲੀਆਂ ਸਨ, ਜਿਸ ਦੀ ਮਲਕੀਅਤ ਏਮੀਲ ਬੇਨਾਮੋਰ ਕੋਲ ਹੈ। ਇਨ੍ਹਾਂ ’ਚ ਸਮੋਕ ਡਿਟੈਕਟਰਾਂ ਦੀ ਘਾਟ ਅਤੇ ਅੱਗ ਤੋਂ ਬਚਣ ਦੀਆਂ ਸਮੱਸਿਆਵਾਂ ਸ਼ਾਮਲ ਹਨ।
ਪਰ ਬੇਨਾਮੋਰ ਦੇ ਵਕੀਲ ਅਲੈਗਜ਼ੈਂਡਰ ਬਰਗੇਵਿਨ ਨੇ ਸੋਮਵਾਰ ਨੂੰ ਇੱਕ ਇੰਟਰਵਿਊ ਵਿੱਚ ਕਿਹਾ ਕਿ ਅੱਗ ਦੀ ਅਪਰਾਧਿਕ ਜਾਂਚ ਉਸਦੇ ਮੁਵੱਕਿਲ ਲਈ ਚੰਗੀ ਖ਼ਬਰ ਸੀ ਕਿਉਂਕਿ ਇਹ ਦਰਸਾਉਂਦਾ ਹੈ ਕਿ ਇਸ ਮਾਮਲੇ ’ਚ ਕੋਈ ਹੋਰ ਦੋਸ਼ੀ ਸੀ।

Exit mobile version