ਕੈਨੇਡਾ ‘ਚ ਇਕ ਹੋਰ ਬੂਸਟਰ ਸ਼ੌਟ ਨੂੰ ਮਿਲੀ ਮੰਨਜ਼ੂਰੀ

Vancouver – ਕੈਨੇਡਾ ‘ਚ ਇਕ ਹੋਰ ਬੂਸਟਰ ਸ਼ੌਟ ਨੂੰ ਮੰਨਜ਼ੂਰੀ ਮਿਲ ਗਈ ਹੈ।ਫ਼ਾਇਜ਼ਰ ਤੋਂ ਬਾਅਦ ਹੁਣ ਕੈਨੇਡਾ ਨੇ ਇਕ ਹੋਰ ਬੂਸਟਰ ਸ਼ੌਟ ਨੂੰ ਮਨਜ਼ੂਰ ਕੀਤਾ ਹੈ। ਹੈਲਥ ਕੈਨੇਡਾ ਨੇ ਮੌਡਰਨਾ ਵੱਲੋਂ ਤਿਆਰ ਕੀਤੀ ਗਏ ਕੋਵਿਡ ਵੈਕਸੀਨ ਦੇ ਬੂਸਟਰ ਸ਼ੌਟ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਫ਼ਾਈਜ਼ਰ ਦੀ ਕੋਵਿਡ ਵੈਕਸੀਨ ਦੇ ਵੀ ਬੂਸਟਰ ਡੋਜ਼ ਨੂੰ ਹੈਲਥ ਕੈਨੇਡਾ ਨੇ ਮਨਜ਼ੂਰ ਕਰ ਦਿੱਤਾ ਗਿਆ ਸੀ।ਦੱਸ ਦਈਏ ਕਿ ਇਹ ਦੋਵੇਂ ਜਾਣੀ ਫ਼ਾਇਜ਼ਰ ਤੇ ਮੌਡਰਨਾ ਐਮਰਆਰਐਨਏ (mRNA) ਵੈਕਸੀਨਾਂ ਹਨ।
ਮੌਡਰਨਾ ਅਤੇ ਫ਼ਾਈਜ਼ਰ, ਦੋਵਾਂ ਦੀਆਂ ਬੂਸਟਰ ਡੋਜ਼ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਿੱਤੇ ਜਾਣ ਦੀ ਇਜਾਜ਼ਤ ਮਿਲੀ ਹੈ। ਹੁਣ ਜਿਨ੍ਹਾਂ ਨੇ ਤੀਜਾ ਟੀਕਾ ਲਗਵਾਉਣਾ ਹੈ ਉਨ੍ਹਾਂ ਲਈ ਜ਼ਰੂਰੀ ਹੈ ਕਿ ਕੋਵਿਡ ਵੈਕਸੀਨ ਦੀ ਦੂਸਰੀ ਡੋਜ਼ ਦੇ ਘੱਟੋ ਘੱਟ 6 ਮਹੀਨਿਆਂ ਦੇ ਵਕਫ਼ੇ ਤੋਂ ਬਾਅਦ ਬੂਸਟਰ ਸ਼ੌਟ ਦਿੱਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਅਕਤੂਬਰ ਮਹੀਨੇ ਦੌਰਾਨ , ਕੈਨੇਡਾ ਨੈਸ਼ਨਲ ਐਡਵਾਇਜ਼ਰੀ ਕਮੇਟੀ ਔਨ ਇਮਿਉਨਾਇਜ਼ੇਸ਼ਨ (NACI) ਨੇ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਫ਼ਰੰਟ ਲਾਈਨ ਹੈਲਥ-ਵਰਕਰਾਂ, ਜਿਹਨਾਂ ਦੇ ਦੋਵੇਂ ਖ਼ੁਰਾਕਾਂ ਲੈਣ ਦਰਮਿਆਨ ਛੋਟਾ ਸਮਾਂ ਸੀ, ਲਈ ਬੂਸਟਰ ਸ਼ੌਟ ਦਿੱਤੇ ਜਾਣ ਦੀ ਸਿਫ਼ਾਰਿਸ਼ ਕੀਤੀ ਸੀ। NACI ਵੱਲੋਂ ਐਸਟ੍ਰਾਜ਼ੈਨਕਾ ਵੈਕਸੀਨ ਦੀਆਂ ਦੋ ਡੋਜ਼ਾਂ ਪ੍ਰਾਪਤ ਕਰਨ ਵਾਲਿਆਂ ਨੂੰ ਵੀ ਬੂਸਟਰ ਸ਼ੌਟਸ ਦੀ ਸਿਫ਼ਾਰਿਸ਼ ਕੀਤੀ ਗਈ ਹੈ।
ਬੂਸਟਰ ਡੋਜ਼ਾਂ ਨੂੰ ਲੈਕੇ ਸਾਰੇ ਸੂਬਿਆਂ ਵੱਲੋਂ ਨੀਤੀਆਂ ਸਾਂਝੀਆਂ ਕੀਤੀਆਂ ਗਈਆਂ ਹਨ ਹਨ। ਜਿਸ ‘ਚ ਉਨ੍ਹਾਂ ਦੱਸਿਆ ਹੈ ਕਿ ਕੌਣ ਇਹ ਤੀਜਾ ਟੀਕਾ ਲਗਵਾ ਸਕਦੇ ਹਨ।