15 ਅਗਸਤ ਨੂੰ ਭਾਰਤ ਨੇ ਲਾਰਡਸ ‘ਚ ਇੰਗਲੈਂਡ ਨੂੰ ਹਰਾਇਆ ਸੀ, ਜਾਣੋ ਆਜ਼ਾਦੀ ਦਿਵਸ ਦੇ ਮੌਕੇ ‘ਤੇ ਕਦੋਂ-ਕਦੋਂ ਖੇਡੇ ਗਏ ਮੈਚ

ਭਾਰਤ ਅੱਜ ਆਜ਼ਾਦੀ ਦੀ 77ਵੀਂ ਵਰ੍ਹੇਗੰਢ ਮਨਾ ਰਿਹਾ ਹੈ। 78ਵੇਂ ਸੁਤੰਤਰਤਾ ਦਿਵਸ ਨੂੰ ਲੈ ਕੇ ਪੂਰੇ ਦੇਸ਼ ‘ਚ ਉਤਸ਼ਾਹ ਦਾ ਮਾਹੌਲ ਹੈ। 15 ਅਗਸਤ ਭਾਰਤੀ ਕ੍ਰਿਕਟ ਟੀਮ ਲਈ ਵੀ ਬਹੁਤ ਖਾਸ ਦਿਨ ਰਿਹਾ ਹੈ। ਇਸ ਦਿਨ ਭਾਰਤੀ ਟੀਮ ਨੇ ਕਈ ਵਾਰ ਆਪਣੇ ਪ੍ਰਸ਼ੰਸਕਾਂ ਨੂੰ ਜਿੱਤ ਦਾ ਤੋਹਫਾ ਦਿੱਤਾ ਹੈ। ਭਾਰਤ ਨੇ ਇੰਗਲੈਂਡ ਦੀ ਟੀਮ ਨੂੰ ਉਨ੍ਹਾਂ ਦੇ ਹੀ ਘਰ ‘ਚ ਦਾਖਲ ਹੋ ਕੇ ਹਰਾਇਆ ਸੀ।

ਹਾਲਾਂਕਿ ਭਾਰਤ ਨੇ 15 ਅਗਸਤ ਨੂੰ ਕਈ ਮੈਚ ਖੇਡੇ ਹਨ ਪਰ ਸਾਲ 2021 ‘ਚ ਇੰਗਲੈਂਡ ਖਿਲਾਫ ਖੇਡਿਆ ਗਿਆ ਮੈਚ ਪ੍ਰਸ਼ੰਸਕਾਂ ਲਈ ਕਾਫੀ ਖਾਸ ਰਿਹਾ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ ਇਹ ਮੈਚ 12 ਅਗਸਤ ਤੋਂ 16 ਅਗਸਤ ਦਰਮਿਆਨ ਖੇਡਿਆ ਗਿਆ ਸੀ। ਇਹ ਮੈਚ ਭਾਰਤ ਦੇ ਇੰਗਲੈਂਡ ਦੌਰੇ ਦਾ ਦੂਜਾ ਟੈਸਟ ਮੈਚ ਸੀ।

ਇਸ ਮੈਚ ਵਿੱਚ ਭਾਰਤੀ ਟੀਮ ਨੇ ਇੰਗਲੈਂਡ ਨੂੰ 151 ਦੌੜਾਂ ਨਾਲ ਹਰਾਇਆ ਸੀ। ਇਸ ਮੈਚ ਵਿੱਚ ਭਾਰਤ ਲਈ ਕੇਐਲ ਰਾਹੁਲ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਮੈਚ ਵਿੱਚ ਕੇਐੱਲ ਰਾਹੁਲ ਨੂੰ ਮੈਨ ਆਫ਼ ਦਾ ਮੈਚ ਦਾ ਪੁਰਸਕਾਰ ਦਿੱਤਾ ਗਿਆ।

ਇਸ ਮੈਚ ‘ਚ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲੀ ਪਾਰੀ ਵਿੱਚ ਇੰਗਲੈਂਡ ਦੀ ਟੀਮ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ 391 ਦੌੜਾਂ ਬਣਾਈਆਂ। ਜਿਸ ‘ਚ ਕਪਤਾਨ ਜੋਅ ਰੂਟ ਦੇ ਬੱਲੇ ਤੋਂ 180 ਦੌੜਾਂ ਦੀ ਪਾਰੀ ਦੇਖਣ ਨੂੰ ਮਿਲੀ। ਜਿਸ ਤੋਂ ਬਾਅਦ ਭਾਰਤੀ ਟੀਮ ਪਹਿਲੀ ਪਾਰੀ ‘ਚ ਸਿਰਫ 364 ਦੌੜਾਂ ਹੀ ਬਣਾ ਸਕੀ ਅਤੇ ਇੰਗਲੈਂਡ ਦੀ ਟੀਮ ਤੋਂ 27 ਦੌੜਾਂ ਪਿੱਛੇ ਰਹਿ ਗਈ। ਭਾਰਤ ਦੇ ਬੱਲੇਬਾਜ਼ਾਂ ਨੇ ਤੀਸਰੀ ਪਾਰੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਵਿੱਚ ਮੁਹੰਮਦ ਸ਼ਮੀ ਨੇ ਅਰਧ ਸੈਂਕੜਾ ਜੜਿਆ।

ਇਸ ਤੋਂ ਬਾਅਦ ਇੰਗਲੈਂਡ ਦੀ ਟੀਮ ਨੂੰ 272 ਦੌੜਾਂ ਦਾ ਟੀਚਾ ਮਿਲਿਆ। ਜਿਸ ਤੋਂ ਬਾਅਦ ਭਾਰਤੀ ਗੇਂਦਬਾਜ਼ੀ ਨੇ ਇੰਗਲੈਂਡ ਨੂੰ ਸਿਰਫ 120 ਦੌੜਾਂ ‘ਤੇ ਆਊਟ ਕਰ ਦਿੱਤਾ ਅਤੇ ਭਾਰਤ 151 ਦੌੜਾਂ ਨਾਲ ਜਿੱਤ ਗਿਆ। ਭਾਰਤੀ ਕ੍ਰਿਕਟ ਟੀਮ ਨੇ 15 ਅਗਸਤ ਦੇ ਮੌਕੇ ‘ਤੇ 6 ਮੈਚ ਖੇਡੇ ਹਨ। ਜਿਸ ‘ਚ ਇੰਗਲੈਂਡ ਦੀ ਟੀਮ 4 ਵਾਰ ਭਾਰਤ ਦੇ ਸਾਹਮਣੇ ਸੀ ਅਤੇ 2 ਵਾਰ ਸ਼੍ਰੀਲੰਕਾ ਵਿਚਾਲੇ ਮੈਚ ਖੇਡਿਆ ਗਿਆ ਸੀ। ਭਾਰਤੀ ਮਹਿਲਾ ਟੀਮ ਨੇ 15 ਅਗਸਤ ਨੂੰ ਇੰਗਲੈਂਡ ਖਿਲਾਫ 2 ਟੈਸਟ ਮੈਚ ਖੇਡੇ ਸਨ।

ਭਾਰਤ ਨੇ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਮੈਚ ਕਦੋਂ ਖੇਡੇ ਹਨ?

ਭਾਰਤ ਬਨਾਮ ਇੰਗਲੈਂਡ (ਨਤੀਜਾ – ਡਰਾਅ) 1952, ਭਾਰਤ ਬਨਾਮ ਸ੍ਰੀਲੰਕਾ (ਨਤੀਜਾ – ਹਾਰ) 2001, ਭਾਰਤ ਬਨਾਮ ਇੰਗਲੈਂਡ (ਨਤੀਜਾ – ਹਾਰ) 2014, ਭਾਰਤ ਬਨਾਮ ਸ੍ਰੀਲੰਕਾ (ਨਤੀਜਾ – ਹਾਰ) 2015, ਭਾਰਤ ਬਨਾਮ ਆਸਟਰੇਲੀਆ (ਨਤੀਜਾ – ਜਿੱਤ) 2021