Vancouver – ਓਂਟਾਰੀਓ ਤੋਂ ਮਿਨਿਮਮ ਵੇਜ ਬਾਰੇ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਪ੍ਰੀਮੀਅਰ ਡਗ ਫ਼ੋਰਡ ਨੇ ਐਲਾਨ ਕੀਤਾ ਹੈ ਕਿ ਹੁਣ ਸੂਬੇ ਦੀ ਮਿਨਿਮਮ ਵੇਜ ਨੂੰ ਵਧਾ ਕੇ 15 ਡਾਲਰ ਪ੍ਰਤੀ ਘੰਟਾ ਕੀਤਾ ਜਾ ਰਿਹਾ ਹੈ। ਕਰਨ ਦਾ ਐਲਾਨ ਕੀਤਾ ਹੈ। ਐਲਾਨ ਮੁਤਾਬਿਕ 1 ਜਨਵਰੀ 2022 ਤੋਂ ਨਵਾਂ ਮਿਨਿਮਮ ਵੇਜ ਰੇਟ ਪ੍ਰੋਵਿੰਸ ‘ਚ ਲਾਗੂ ਹੋਣ ਜਾ ਰਿਹਾ ਹੈ। ਮੌਜੂਦਾ ਸਮੇਂ ਸੂਬੇ ‘ਚ 14.35 ਡਾਲਰ ਮਿਨਿਮਮ ਵੇਜ ਹੈ। ਫ਼ੋਰਡ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਐਲਕੋਹਲ ਪਰੋਸਣ ਵਾਲੇ ਵਰਕਰਾਂ ਦੀ ਮਿਨਿਮਮ ਵੇਜ ਵੀ 12.55 ਡਾਲਰ ਤੋਂ ਵਧਾ ਕੇ 15 ਡਾਲਰ ਕੀਤੀ ਜਾ ਰਹੀ ਹੈ। ਫ਼ੋਰਡ ਦਾ ਕਹਿਣਾ ਹੈ ਕਿ ਹਰ ਸਾਲ ਅਕਤੂਬਰ ਮਹੀਨੇ ਵਿਚ ਮਿਨਿਮਮ ਵੇਜ ਵਧਾਈ ਜਾਵੇਗੀ।ਇਸ ਤੋਂ ਪਹਿਲਾਂ ਆਖ਼ਰੀ ਵਾਰੀ ਮਿਨਿਮਮ ਵੇਜ, 1 ਅਕਤੂਬਰ ਨੂੰ 10 ਸੈਂਟਸ ਵਧਾਈ ਗਈ ਸੀ।
ਉਨਟੇਰਿਉ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਵੇਜ ਵਾਧਾ, 2017 ਦੇ ਅੰਤ ਅਤੇ 2018 ਦੀ ਸ਼ੁਰੂਆਤ ਵਿਚ ਹੋਇਆ ਸੀ।ਲਿਬਰਲ ਸਰਕਾਰ ਨੇ ਕੁਝ ਮਹੀਨਿਆਂ ਦੇ ਵਕਫ਼ੇ ਦੌਰਾਨ ਹੀ ਪ੍ਰਤੀ ਘੰਟਾ ਮਿਨਿਮਮ ਵੇਜ ਵਿਚ 2.40 ਡਾਲਰ ਦਾ ਵਾਧਾ ਕੀਤਾ ਸੀ। ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਮੁਤਾਬਿਕ , ਉਨਟੇਰਿਉ ਵਿਚ ਕਰੀਬ 500,000 ਮੁਲਾਜ਼ਮ ਮਿਨਿਮਮ ਵੇਜ ਜਾਂ ਉਸਤੋਂ ਵੀ ਘੱਟ ਆਮਦਨ ਕਮਾ ਰਹੇ ਹਨ।
ਦੱਸ ਦਈਏ ਕਿ ਉਨਟੇਰਿਉ ਐਨਡੀਪੀ ਨੇ ਅੱਜ ਦੇ ਐਲਾਨ ਤੋਂ ਪਹਿਲਾਂ ਜਾਰੀ ਕੀਤੀ ਇੱਕ ਰਿਲੀਜ਼ ਵਿਚ ਕਿਹਾ ਸੀ, ਕਿ 15 ਡਾਲਰ ਪ੍ਰਤੀ ਘੰਟਾ ਦੀ ਮਿਨਿਮਮ ਵੇਜ ਤਿੰਨ ਸਾਲ ਪਹਿਲਾਂ ਲਾਗੂ ਹੋ ਜਾਣੀ ਸੀ, ਪਰ ਫ਼ੋਰਡ ਨੇ ਇਸਨੂੰ ਟਾਲ ਦਿੱਤਾ ਅਤੇ ਇੱਕ ਤਰ੍ਹਾਂ ਨਾਲ ਵਰਕਰਾਂ ਦੀ ਜੇਬ ਚੋਂ 5300 ਡਾਲਰ ਤੋਂ ਵੱਧ ਕੱਢ ਲਏ। ਐਨਡੀਪੀ ਦਾ ਕਹਿਣਾ ਹੈ ਕਿ ਹੁਣ ਘਰ, ਗੈਸ, ਗ੍ਰੋਸਰੀ, ਆਟੋ ਇਸ਼ੋਰੈਂਸ – ਹਰ ਚੀਜ਼ ਬੇਹੱਦ ਮਹਿੰਗੀ ਹੋ ਗਈ ਹੈ ਅਤੇ ਹੁਣ ਇਹ ਵੇਜ ਵਾਧਾ ਕਾਫ਼ੀ ਨਹੀਂ ਹੈ।