ਜੇਲ੍ਹ ‘ਚ ਹੀ ਰਹਿਣਗੇ ਮਜੀਠੀਆ ,ਅਦਾਲਤ ਨੇ ਫਿਰ ਦਿਖਾਈ ਸਖਤੀ

ਚੰਡੀਗੜ੍ਹ- ਡ੍ਰਗ ਕੇਸ ਦਾ ਸਾਹਮਨਾ ਕਰ ਰਹੇ ਅਕਾਲੀ ਦਲ ਨੇਤਾ ਬਿਕਰਮ ਮਜੀਠੀਆ ਅਗਲੇ 14 ਦਿਨਾਂ ਤਕ ਫਿਰ ਜੇਲ੍ਹ ਚ ਹੀ ਰਹਿਣਗੇ । ਅਦਾਲਤ ਨੇ 5 ਅਪ੍ਰੈਲ ਤਕ ਉਨ੍ਹਾਂ ਦੀ ਨਿਆਂਇਕ ਹਿਰਾਸਤ ‘ਚ ਵਾਧਾ ਕਰ ਦਿੱਤਾ ਹੈ ।

ਮੁਹਾਲੀ ਅਦਾਲਤ ‘ਚ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ ।ਜੱਦ ਕਿ ਇਸ ਤੋਂ ਪਹਿਲਾਂ ਚਰਚਾ ਸੀ ਕਿ ਮਾਨ ਸਰਕਾਰ ਵਲੋਂ ਨਵੀਂ ਐੱਸ.ਆਈ.ਟੀ ਬਨਾਉਣ ਦਾ ਮਜੀਠੀਆ ਦੀ ਕਨੂੰਨੀ ਟੀਮ ਵਲੋਂ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾਵੇਗੀ ।ਪਰ ਅਦਾਲਤ ਨੇ ਆਪਣਾ ਹੁਕਮ ਸੁਣਾਉਂਦਿਆ ਹੋਇਆਂ ਨਿਆਂਇਕ ਹਿਰਾਸਤ 14 ਦਿਨਾਂ ਲਈ ਵਧਾ ਦਿੱਤੀ.

ਜ਼ਿਕਰਯੋਗ ਹੈ ਕਿ ਬਹੁ ਕਰੋੜੀ ਡ੍ਰਗ ਰੈਕੇਟ ਮਾਮਲੇ ਚ ਜਗਦੀਸ਼ ਭੋਲਾ ਵਲੋਂ ਅਕਾਲੀ ਨੇਤਾ ਬਿਕਰਮ ਮਜੀਠੀਆ ਦਾ ਨਾਂ ਮੀਡੀਆਂ ਸਾਹਮਨੇ ਲਿਆ ਗਿਆ ਸੀ । ਜਿਸ ਤੋਂ ਬਾਅਦ ਤਤਕਾਲੀ ਕਾਂਗਰਸ ਸਰਕਾਰ ਵਲੋਂ ਮਜੀਠੀਆ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ ਸੀ ।ਵਾਰੰਟ ਨਿਕਲਨ ਉਪਰੰਤ ਅਦਾਲਤ ਵਲੋਂ ਮਜੀਠੀਆ ਨੂੰ ਚੋਣਾ ਤਕ ਰਾਹਤ ਦਿੰਦਿਆਂ ਹੋਇਆ 23 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ । ਜਿਸ ਤੋਂ ਬਾਅਦ ਹੋਈ ਪੇਸ਼ੀ ਦੌਰਾਨ ਮਜੀਠੀਆ ਨੂੰ ਨਿਆਂਇਕ ਹਿਰਾਸਤ ਚ ਭੇਜ ਦਿੱਤਾ ਗਿਆ ।ਜੋਕਿ ਅਜੇ ਤਕ ਜਾਰੀ ਹੈ ।