Toronto- ਓਨਟਾਰੀਓ ਰੈਸਟੋਰੈਂਟ ਅਤੇ ਪਰਾਹੁਣਚਾਰੀ ਕਰਮਚਾਰੀਆਂ ਲਈ ਬਿਨਾਂ ਭੁਗਤਾਨ ਕੀਤੇ ਟਰਾਇਲ ਸ਼ਿਫਟਾਂ ’ਤੇ ਸਪੱਸ਼ਟ ਤੌਰ ’ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਗਾਹਕ ਦੇ ਸਮਾਨ ਚੋਰੀ ਹੋਣ ਦੀ ਸੂਰਤ ’ਚ ਕਰਮਚਾਰੀਆਂ ਦੀ ਤਨਖਾਹ ’ਚ ਕਟੌਤੀ ਕਰਨ ਦੇ ਵਿਰੁੱਧ ਨਿਯਮਾਂ ਨੂੰ ਵੀ ਮਜ਼ਬੂਤ ਕਰ ਰਿਹਾ ਹੈ।
ਪ੍ਰਸਤਾਵਿਤ ਸੋਧਾਂ ਕਿਰਤ ਮੰਤਰੀ ਡੇਵਿਡ ਪਿਚਿਨੀ ਦੁਆਰਾ ਮੰਗਲਵਾਰ ਨੂੰ ਪੇਸ਼ ਕੀਤੇ ਗਏ ਕਾਨੂੰਨ ਦੇ ਇੱਕ ਨਵੇਂ ਹਿੱਸੇ ’ਚ ਕਿਰਤ ਕਾਨੂੰਨ ਤਬਦੀਲੀਆਂ ਦੀ ਲੜੀ ’ਚ ਨਵੀਨਤਮ ਹਨ। ਪਿਚਿਨੀ ਨੇ ਕਿਹਾ ਕਿ ਇਹ ਪਹਿਲਾਂ ਹੀ ਕਾਨੂੰਨ ਹੈ ਕਿ ਕਰਮਚਾਰੀਆਂ ਨੂੰ ਕੰਮ ਕੀਤੇ ਗਏ ਸਾਰੇ ਘੰਟਿਆਂ ਲਈ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ ਪਰ ਕੁਝ ਰੈਸਟੋਰੈਂਟਾਂ ’ਚ ਇੰਟਰਵਿਊ ਪ੍ਰਕਿਰਿਆ ਦੇ ਹਿੱਸੇ ਵਜੋਂ ਅਜੇ ਵੀ ਟਰਾਇਲ ਸ਼ਿਫ਼ਟਾਂ ਲਾਈਆਂ ਜਾ ਰਹੀਆਂ ਹਹਨ, ਜਿਨ੍ਹਾਂ ਦੇ ਬਦਲੇ ਕਰਮਚਾਰੀਆਂ ਨੂੰ ਪੈਸਿਆਂ ਦੀ ਕੋਈ ਅਦਾਇਗੀ ਨਹੀਂ ਕੀਤੀ ਜਾਂਦੀ।
ਇਸੇ ਤਰ੍ਹਾਂ, ਕਿਰਤ ਕਾਨੂੰਨ ਪਹਿਲਾਂ ਹੀ ਇੰਪਲਾਇਰਾਂ ਨੂੰ ਗੁੰਮ ਜਾਂ ਚੋਰੀ ਹੋਈ ਚੀਜ਼ ਦੇ ਕਾਰਨ ਕਰਮਚਾਰੀਆਂ ਦੇ ਭੱਤਿਆਂ ’ਚ ਕਟੌਤੀ ਕਰਨ ਤੋਂ ਮਨ੍ਹਾ ਕਰਦੇ ਹਨ ਪਰ ਨਵੇਂ ਨਿਯਮਾਂ ’ਚ ਇਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਪਿਚਿਨੀ ਨੇ ਇਹ ਵੀ ਆਖਿਆ ਕਿ ਅੱਜਕੱਲ੍ਹ ਬਹੁਤੇ ਲੋਕ ਡਿਜੀਟਲ ਪੇਅਮੈਂਟ ਐਪਾਂਅ ਦੀ ਵਰਤੋਂ ਕਰਦੇ ਹਨ ਤੇ ਕੁੱਝ ਇੰਪਲੌਇਰਜ਼ ਇਨ੍ਹਾਂ ਟਿੱਪਜ਼ ਨੂੰ ਹਾਸਲ ਕਰਨ ਬਦਲੇ ਆਪਣੇ ਵਰਕਰਜ਼ ਤੋਂ ਪੈਸੇ ਵੀ ਵਸੂਲਦੇ ਹਨ। ਪਰ ਇਸ ਬਿੱਲ ਵਿੱਚ ਇਹ ਯਕੀਨੀ ਬਣਾਇਆ ਜਾਵੇਗਾ ਕਿ ਜਿਨ੍ਹਾਂ ਮੁਲਾਜ਼ਮਾਂ ਨੂੰ ਡਾਇਰੈਕਟ ਡਿਪੌਜ਼ਿਟ ਰਾਹੀਂ ਟਿੱਪਜ਼ ਮਿਲਦੀਆਂ ਹਨ ਉਹ ਆਪ ਇਹ ਤੈਅ ਕਰ ਸਕਣਗੇ ਕਿ ਇਹ ਪੈਸੇ ਕਿੱਥੇ ਜਮ੍ਹਾਂ ਕਰਵਾਏ ਜਾਣ।