Site icon TV Punjab | Punjabi News Channel

ਏਅਰਬਸ ਜਹਾਜ਼ ਖ਼ਰੀਦੇਗਾ ਕੈਨੇਡਾ, Polaris fleet ਦੀ ਲੈਣਗੇ ਥਾਂ

ਏਅਰਬਸ ਜਹਾਜ਼ ਖ਼ਰੀਦੇਗਾ ਕੈਨੇਡਾ

Ottawa- ਸੰਘੀ ਸਰਕਾਰ ਨੇ ਆਪਣੇ ਪੁਰਾਣੇ ਪੋਲਾਰਿਸ ਟਰਾਂਸਪੋਰਟ ਜਹਾਜ਼ਾਂ ਨੂੰ ਬਦਲਣ ਲਈ ਯੂਰਪੀਅਨ ਹਵਾਬਾਜ਼ੀ ਕੰਪਨੀ ਏਅਰਬਸ ਨਾਲ 3.6 ਬਿਲੀਅਨ ਡਾਲਰ ਦੇ ਇਕਰਾਰਨਾਮੇ ’ਤੇ ਹਸਾਤਖ਼ਰ ਕੀਤੇ ਹਨ। ਇਨ੍ਹਾਂ ’ਚੋਂ ਇੱਕ ਜਹਾਜ਼ ਦੀ ਵਰਤੋਂ ਪ੍ਰਧਾਨ ਮੰਤਰੀ ਅਤੇ ਗਵਰਨਰ ਜਨਰਲ ਸਮੇਤ ਉੱਚ-ਦਰਜੇ ਦੇ ਸਰਕਾਰੀ ਅਧਿਕਾਰੀਆਂ ਵਲੋਂ ਕੀਤੀ ਜਾਂਦੀ ਹੈ। ਪੀ. ਆਈ. ਪੀ. ਸੇਵਾ ਤੋਂ ਇਲਾਵਾ ਰਾਇਲ ਕੈਨੇਡੀਅਨ ਹਵਾਈ ਫੌਜ ਵਲੋਂ ਵੀ ਪੋਲਾਰਿਸ ਜਹਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸਾਲ 1992 ਤੋਂ RCAF 437 ਟਰਾਂਸਪੋਰਟ ਸਕੁਐਰਡਨ ਵਲੋਂ ਪੰਜ ਜਹਾਜ਼ਾਂ ਦਾ ਬੇੜਾ ਉਡਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਉਮਰ ਸਾਲ 2027 ’ਚ ਖ਼ਤਮ ਹੋਣ ਵਾਲੀ ਹੈ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਕਨੀਕ ਦੀ ਉਮਰ ਦੇ ਚੱਲਦਿਆਂ ਹੁਣ ਇਨ੍ਹਾਂ ਨੂੰ ਅੱਗੇ ਚਲਾਉਣਾ ਬਹੁਤ ਮੁਸ਼ਕਲ ਹੋਵੇਗਾ। ਜਹਾਜ਼ਾਂ ਦੇ ਨਵੇਂ ਬੇੜੇ, ਜਿਸ ਦਾ ਨਾਂ CC-330 Husky ਹਸਕੀ ਹੋਵੇਗਾ, ’ਚ ਚਾਰ ਨਵੇਂ ਅਤੇ ਪੰਜ ਵਰਤੇ ਹੋਏ ਜਹਾਜ਼ ਸ਼ਾਮਿਲ ਹਨ। ਸਰਕਾਰ ਨੇ ਕੁਵੈਤ ਦੀ ਇੱਕ ਕੰਪਨੀ ਕੋਲੋਂ ਵਰਤੇ ਹੋਏ ਜਹਾਜ਼ ਖ਼ਰੀਦੇ ਹਨ ਅਤੇ ਇਨ੍ਹਾਂ ’ਚੋਂ ਦੋ ਇਸ ਸਾਲ ਪਤਝੜ ਦੇ ਮੌਸਮ ’ਚ ਓਟਾਵਾ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰਨ ਲਈ ਤਿਆਰ ਹਨ। ਇਨ੍ਹਾਂ ’ਚੋਂ ਇੱਕ ਜਹਾਜ਼ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਮੌਜੂਦਾ ਜਹਾਜ਼ ਵਾਂਗ ਹੀ ਤਿਆਰ ਕੀਤਾ ਜਾਵੇਗਾ ਅਤੇ ਇਸ ਦੇ ਇਨ੍ਹਾਂ ਗਰਮੀਆਂ ਦੇ ਮੌਸਮ ’ਚ ਕੈਨੇਡਾ ਪਹੁੰਚਣ ਦੀ ਉਮੀਦ ਹੈ।

Exit mobile version