● On air now · ਟੀਵੀ ਪੰਜਾਬ

Punjabi News · Since 2013

Breaking

ਹਾਰਟ ਅਟੈਕ ਨਾਲ ਮੋਗਾ ਦੇ ਮਸ਼ਹੂਰ ਕਬੱਡੀ ਖਿਡਾਰੀ ਦੀ ਕੈਨੇਡਾ ‘ਚ ਮੌਤ

ਮੋਗਾ- ਕੈਨਡਾ ਤੋਂ ਆਏ ਦਿਨ ਪੰਜਾਬੀਆਂ ਲਈ ਮੰਦਭਾਗੀ ਖਬਰਾਂ ਆ ਰਹੀਆਂ ਹਨ । ਜ਼ਿਆਦਾਤਰ ਖਬਰਾਂ ਵਾਂਗ ਅੱਜ ਵੀ ਕੈਨੇਡਾ ਤੋਂ ਹਾਰਟ ਅਟੈਕ ਨਾਲ ਇੱਕ ਪੰਜਾਬੀ ਦੇ ਜਾਨ ਗਵਾਉਣ ਦੀ ਖਬਰ ਮਿਲੀ ਹੈ ।ਇਸ ਵਾਰ ਪੰਜਾਬ ਦੇ ਮੋਗਾ ਦੇ ਪਿੰਡ ਪੱਤੋ…


ਮੋਗਾ- ਕੈਨਡਾ ਤੋਂ ਆਏ ਦਿਨ ਪੰਜਾਬੀਆਂ ਲਈ ਮੰਦਭਾਗੀ ਖਬਰਾਂ ਆ ਰਹੀਆਂ ਹਨ । ਜ਼ਿਆਦਾਤਰ ਖਬਰਾਂ ਵਾਂਗ ਅੱਜ ਵੀ ਕੈਨੇਡਾ ਤੋਂ ਹਾਰਟ ਅਟੈਕ ਨਾਲ ਇੱਕ ਪੰਜਾਬੀ ਦੇ ਜਾਨ ਗਵਾਉਣ ਦੀ ਖਬਰ ਮਿਲੀ ਹੈ ।ਇਸ ਵਾਰ ਪੰਜਾਬ ਦੇ ਮੋਗਾ ਦੇ ਪਿੰਡ ਪੱਤੋ ਹੀਰਾ ਸਿੰਘ ਦਾ ਵਸਨੀਕ ਕਬੱਡੀ ਖਿਡਾਰੀ ਅਮਰਪ੍ਰੀਤ ਸਿੰਘ ਅਮਰੀ ਮੌਤ ਦਾ ਗ੍ਰਾਸ ਬਣਿਆ ਹੈ । ਮਿਲੀ ਜਾਣਕਾਰੀ ਮੁਤਾਬਿਕ ਕੈਨੇਡਾ ਦੇ ਸਰੀ ‘ਚ ਅਮਰੀ ਨੂੰ ਦਿੱਲ ਦਾ ਦੌਰਾ ਪਿਆ ਅਤੇ ਉਸਦੀ ਮੋਤ ਹੋ ਗਈ ।ਅਮਰੀ ਕਬੱਡੀ ਦਾ ਮਸ਼ਹੂਰ ਰੇਡਰ ਸੀ।

ਦੁੱਖ ਵਾਲੀ ਗੱਲ ਇਹ ਹੈ ਕਿ ਅਮਰੀ ਅਜੇ ਦਸੰਬਰ ਮਹੀਨੇ ਹੀ ਕੈਨੇਡਾ ਗਿਆ ਸੀ । 28 ਸਾਲਾ ਅਮਰੀ ਵਿਆਹ ਕਰਵਾਉਣ ਲਈ ਵਿਦੇਸ਼ ਗਿਆ ਸੀ ।ਅਮਰੀ ਦੀ ਮੋਤ ਦੀ ਖਬਰ ਸੁਣਦਿਆਂ ਹੀ ਕਬੱਡੀ ਜਗਤ ਦੇ ਨਾਲ ਨਾਲ ਪਿੰਡ ਚ ਸੋਗ ਦੀ ਲਹਿਰ ਦੌੜ ਗਈ ।


Filed under