ਵਿਸ਼ਵ ਕੱਪ 2011 ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ, ਮਾਨਸਿਕ ਅਨੁਕੂਲਨ ਕੋਚ ਪੈਡੀ ਅਪਟਨ ਨੇ ਦੁਬਾਰਾ ਟੀਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕਿਰਿਆ ਦਿੱਤੀ। ਅਪਟਨ ਦਾ ਕਹਿਣਾ ਹੈ ਕਿ ਉਹ ਆਪਣੇ ਪੁਰਾਣੇ ਸਾਥੀ ਰਾਹੁਲ ਦ੍ਰਾਵਿੜ ਨਾਲ ਕੰਮ ਕਰਨ ਲਈ ਉਤਸ਼ਾਹਿਤ ਹੈ। ਅਪਟਨ ਨੂੰ ਬੀਸੀਸੀਆਈ ਨੇ ਆਸਟਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਥੋੜ੍ਹੇ ਸਮੇਂ ਲਈ ਕਰਾਰ ਦਿੱਤਾ ਹੈ। ਉਹ ਵੈਸਟਇੰਡੀਜ਼ ਖਿਲਾਫ ਤੀਜੇ ਵਨਡੇ ਤੋਂ ਪਹਿਲਾਂ ਭਾਰਤੀ ਟੀਮ ਦਾ ਹਿੱਸਾ ਬਣ ਗਏ ਹਨ।
2011 ਵਿਸ਼ਵ ਕੱਪ ਦੌਰਾਨ, ਰਾਹੁਲ ਦ੍ਰਾਵਿੜ ਭਾਰਤੀ ਟੀਮ ਦਾ ਹਿੱਸਾ ਸਨ ਜਦੋਂ ਕਿ ਪੈਡੀ ਅੱਪਟਨ ਮੁੱਖ ਕੋਚ ਗੈਰੀ ਕਰਸਟਨ ਦੀ ਅਗਵਾਈ ਵਾਲੀ ਟੀਮ ਦਾ ਹਿੱਸਾ ਸਨ। ਕਰਸਟਨ ਨੇ ਹੀ ਉਸ ਨੂੰ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ। ਉਸਨੇ ਵਿਸ਼ਵ ਕੱਪ 2011 ਤੋਂ ਬਾਅਦ ਆਈਪੀਐਲ ਵਿੱਚ ਵੱਖ-ਵੱਖ ਫਰੈਂਚਾਇਜ਼ੀਜ਼ ਨਾਲ ਕੰਮ ਕੀਤਾ ਹੈ। ਅਪਟਨ ਨੇ ਰਾਜਸਥਾਨ ਰਾਇਲਜ਼ ਦੇ ਮੌਜੂਦਾ ਮੁਖੀ ਰਾਹੁਲ ਦ੍ਰਾਵਿੜ ਨਾਲ ਕੰਮ ਕੀਤਾ ਹੈ।
ਅਪਟਨ ਨੇ ਟਵੀਟ ਕੀਤਾ, ”ਭਾਰਤੀ ਟੀਮ ‘ਚ ਵਾਪਸੀ ਕਰਨ ਅਤੇ ਆਪਣੇ ਲੰਬੇ ਸਮੇਂ ਦੇ ਸਾਥੀ, ਮੇਰੇ ਦੋਸਤ ਅਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਨਾਲ ਕੰਮ ਕਰਨ ਲਈ ਉਤਸ਼ਾਹਿਤ ਅਤੇ ਸਨਮਾਨਤ ਹਾਂ। ਰਾਜਸਥਾਨ ਰਾਇਲਜ਼ ਦਾ ਧੰਨਵਾਦ ਜਿਸ ਦੇ ਨਾਲ ਅਸੀਂ ਦੋਵੇਂ ਇਕੱਠੇ ਰਹੇ।
Excited and privileged to be back in #TeamIndia colours, working alongside long time colleague, friend and Head Coach Rahul Dravid. Much of our journey was thanks to @rajasthanroyals https://t.co/4v38iDGWgc
— Paddy Upton (@PaddyUpton1) July 26, 2022
ਅਪਟਨ ਨੂੰ ਪਹਿਲੀ ਵਾਰ ਸਾਬਕਾ ਮੁੱਖ ਕੋਚ ਗੈਰੀ ਕਰਸਟਨ ਨਾਲ ਸ਼ਾਮਲ ਕੀਤਾ ਗਿਆ ਸੀ ਜਦੋਂ ਉਸਨੇ 2008 ਵਿੱਚ ਸੀਨੀਅਰ ਰਾਸ਼ਟਰੀ ਟੀਮ ਦਾ ਚਾਰਜ ਸੰਭਾਲਿਆ ਸੀ। ਦੋਵਾਂ ਦੀ 2011 ਤੱਕ ਸਫਲ ਜੋੜੀ ਰਹੀ। ਉਸ ਤੋਂ ਬਾਅਦ ਅਪਟਨ ਵੱਖ-ਵੱਖ ਆਈਪੀਐਲ ਟੀਮਾਂ ਨਾਲ ਜੁੜੇ ਰਹੇ ਅਤੇ ਰਾਜਸਥਾਨ ਰਾਇਲਜ਼ ਵਿੱਚ ਦ੍ਰਾਵਿੜ ਨਾਲ ਕੰਮ ਕੀਤਾ।