ਲੁਧਿਆਣਾ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਦੇਸ਼ ਦੀ ਸਿਆਸਤ ਚ ਬਾਬਾ ਬੋਹੜ ਦੇ ਨਾਂ ਤੋਂ ਮਸ਼ਹੂਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਰੋਨਾ ਤੋਂ ਗ੍ਰਸਤ ਹੋ ਗਏ ਹਨ.ਸਿਹਤ ਨਾਸਾਜ਼ ਹੋਣ ‘ਤੇ ਸਰਦਾਰ ਬਾਦਲ ਨੂੰ ਲੁਧਿਆਣਾ ਦੇ ਡੀ.ਐੱਮ.ਸੀ ਹਸਪਤਾਲ ਚੈਕਅਪ ਲਈ ਲਿਜਾਇਆ ਗਿਆ.ਇੱਥੇ ਜਦੋਂ ਡਾਕਟਰਾਂ ਦੀ ਟੀਮ ਵਲੋਂ ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਤਾਂ ਉਹ ਪਾਜ਼ੀਟਿਵ ਪਾਏ ਗਏ.ਡੀ.ਐੱਮ.ਸੀ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਉਨ੍ਹਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ.
94 ਸਾਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹੋਇਆ ਕੋਰੋਨਾ
