ਗੁਰਦਾਸਪੁਰ- ਕਾਦੀਆਂ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਪੰਜਾਬ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਹਾਈਕਮਾਨ ਨੂੰ ਨਸੀਹਤ ਦਿੱਤੀ ਹੈ.ਬਾਜਵਾ ਦਾ ਕਹਿਣਾ ਹੈ ਕਿ ਜੇਕਰ ਕਾਂਗਰਸ ਚੋਣਾਂ ਦੌਰਾਨ ਆਪਣੇ ਸੀ.ਐੱਮ ਫੇਸ ਦਾ ਐਲਾਨ ਕਰ ਦਿੰਦੀ ਹੈ ਤਾਂ ਪਾਰਟੀ ਨੂੰ ਇਸਦਾ ਖਮਿਯਾਜ਼ਾ ਭੁਗਤਨਾ ਪੈ ਸਕਦਾ ਹੈ.ਬਾਜਵਾ ਬਿਆਨ ਉਸ ਵੇਲੇ ਆਇਆਂ ਹੈ ਜਦੋਂ ਠੀਕ ਇਕ ਦਿਨ ਬਾਅਦ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਲੋਂ ਪੰਜਾਬ ਦੇ ਸੀ.ਐੱਮ ਫੇਸ ਦਾ ਐਲਾਨ ਕੀਤਾ ਜਾਣਾ ਹੈ.
ਪੰਜਾਬ ਦੇ ਬਾਕੀ ਸਿਆਸੀ ਦਲ ਜਿੱਥੇ ਪੰਜਾਬ ਦੀਆਂ ਚੋਣਾ ਜਿੱਤਣ ਲਈ ਸਿਰ ਧੜ ਦਾ ਬਾਜ਼ੀ ਲਗਾ ਰਹੀਆਂ ਹਨ ਉੱਥੇ ਕਾਂਗਰਸ ਪਾਰਟੀ ਦੇ ਅੰਦਰ ਸੀ.ਐੱਮ ਨੂੰ ਲੈ ਕੇ ਹੀ ਲੜਾਈ ਚੱਲ ਰਹੀ ਹੈ.ਨਵਜੋਤ ਸਿੱਧੂ ਆਪਣੇ ਆਪ ਨੂੰ ਦਰਸ਼ਨੀ ਘੌੜਾ ਨਾ ਕਹਿ ਕੇ ਮੁੱਖ ਮੰਤਰੀ ਬਨਣਾ ਚਾਹੁੰਦੇ ਹਨ ਉੱਥੇ ਚਰਨਜੀਤ ਚੰਨੀ ਆਪਣੀ 111 ਦਿਨਾਂ ਦੀ ਸਰਕਾਰ ਦਾ ਹਵਾਲਾ ਦੇ ਕੁ ਕੁਰਸੀ ਦੀ ਮੰਗ ਕਰ ਰਹੇ ਹਨ.
ਸੀ.ਐੱਮ ਫੇਸ ਨਾਲ ਹੋਵੇਗਾ ਕਾਂਗਰਸ ਨੂੰ ਨੁਕਸਾਨ- ਪ੍ਰਤਾਪ ਬਾਜਵਾ
