PAU ਦੇ ਸਿਖਲਾਈ ਕੇਂਦਰ ਨੇ ਖੇਤੀ ਕਾਰੋਬਾਰੀ ਨੂੰ ਸਿਖਲਾਈ ਸਹੂਲਤਾਂ ਮੁਹਈਆ ਕਰਵਾਈਆਂ

ਲੁਧਿਆਣਾ : ਪੀ.ਏ.ਯੂ. ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿਖੇ ਸਥਾਪਿਤ ਭੋਜਨ ਉਦਯੋਗ ਇੰਨਕੁਬੇਸ਼ਨ ਕੇਂਦਰ ਨੇ ਮੈਸ. ਜ਼ਾਇਕਾ ਪ੍ਰੋਡਕਟਸ ਦੇ ਸ੍ਰੀਮਤੀ ਅਨੀਤਾ ਗੋਇਲ ਨੂੰ ਸਿਖਲਾਈ ਸਹੂਲਤਾਂ ਮੁਹਈਆਂ ਕਰਵਾਈਆਂ ਹਨ । ਸ੍ਰੀਮਤੀ ਗੋਇਲ ਨੂੰ ਇਕ ਸਾਲ ਤੱਕ ਆਮ ਤਾਪਮਾਨ ਤੇ ਸੁਰੱਖਿਅਤ ਰਹਿਣ ਵਾਲੀ ਅੰਬ ਦੀ ਚਟਨੀ ਬਨਾਉਣ ਦੀ ਸਿਖਲਾਈ ਦਿੱਤੀ ਗਈ ਜਿਸ ਨੂੰ ਖਪਤਕਾਰਾਂ ਨੇ ਵੱਡੀ ਪੱਧਰ ਤੇ ਪਸੰਦ ਕੀਤਾ ਹੈ।

ਵਿਭਾਗ ਦੇ ਮੁਖੀ ਡਾ. ਪੂਨਮ ਏ ਸਚਦੇਵ ਨੇ ਦੱਸਿਆ ਕਿ ਸ੍ਰੀਮਤੀ ਅਨੀਤਾ ਗੋਇਲ ਨੂੰ ਅੰਬ ਦੀ ਰਹਿੰਦ-ਖੂੰਹਦ ਗੁਠਲੀਆਂ ਸਮੇਤ ਵਰਤੋਂ ਕਰਨ ਦੇ ਤਰੀਕੇ ਦੱਸੇ ਗਏ ਹਨ ਅਤੇ ਨਾਲ ਹੀ ਉਹਨਾਂ ਨੂੰ ਵਪਾਰਕ ਨਜ਼ਰੀਏ ਤੋਂ ਚਟਨੀ ਬਨਾਉਣ ਦੀ ਤਕਨੀਕ ਵੀ ਸਿਖਾਈ ਗਈ ਹੈ। ਉਹਨਾਂ ਇਹ ਵੀ ਦੱਸਿਆ ਕਿ ਸ੍ਰੀਮਤੀ ਗੋਇਲ ਭੋਜਨ ਉਦਯੋਗ ਬਿਜ਼ਨਸ ਇਨਕੁਬੇਸ਼ਨ ਸੈਂਟਰ ਨੂੰ ਹਰ ਰੋਜ਼ 100 ਕਿੱਲੋ ਚਟਨੀ ਬਨਾਉਣ ਲਈ ਇਸਤੇਮਾਲ ਕਰ ਰਹੇ ਹਨ।

ਇਸ ਤੋਂ ਪਹਿਲਾਂ ਉਹ ਘਰੇਲੂ ਪੱਧਰ ਤੇ ਥੋੜੀ ਮਿਕਦਾਰ ਵਿਚ ਇਹ ਉਤਪਾਦ ਬਣਾ ਰਹੇ ਸਨ। ਵੱਡੀ ਪੱਧਰ ਤੇ ਚਟਨੀ ਦੀ ਮੰਗ ਵਧਣ ਨਾਲ ਉਹ ਭੋਜਨ ਉਦਯੋਗ ਦੇ ਇਨਕੁਬੇਸ਼ਨ ਸੈਂਟਰ ਵਿਚ ਆਪਣਾ ਉਤਪਾਦ ਤਿਆਰ ਕਰ ਰਹੇ ਹਨ।

ਨੌਜਵਾਨਾਂ ਦੀ ਮੁਹਾਰਤ ਦਾ ਦਿਨ ਮਨਾਇਆ

ਪੀ.ਏ.ਯੂ. ਦੇ ਸੰਚਾਰ ਪ੍ਰਬੰਧਨ ਅਤੇ ਪਸਾਰ ਸਿੱਖਿਆ ਵਿਭਾਗ ਵੱਲੋਂ ‘ਵਿਸ਼ਵ ਨੌਜਵਾਨ ਮੁਹਾਰਤ ਦਿਨ’ ਮਨਾਇਆ ਗਿਆ । ਇਸ ਸੰਬੰਧੀ ਪੰਜਾਬ ਦੇ ਨੌਜਵਾਨਾਂ ਲਈ ਮਹਾਂਮਾਰੀ ਤੋਂ ਬਾਅਦ ਨੌਜਵਾਨਾਂ ਦੀ ਮੁਹਾਰਤ ਵਿਸ਼ੇ ‘ਤੇ ਇਕ ਵੈਬੀਨਾਰ ਕਰਵਾਇਆ ਗਿਆ। ਵਿਭਾਗ ਦੇ ਮੁਖੀ ਡਾ. ਕਿਰਨਜੋਤ ਸਿੱਧੂ ਨੇ ਆਰੰਭਕ ਟਿੱਪਣੀ ਕਰਦਿਆਂ ਮੁਹਾਰਤ ਦੇ ਵਿਕਾਸ ਦੇ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕੀਤੇ।

ਉਹਨਾਂ ਕਿਹਾ ਕਿ ਕਿਸੇ ਦੇ ਸ਼ਖਸੀ ਵਿਕਾਸ ਲਈ ਉਸਦੀ ਮੁਹਾਰਤ ਦਾ ਵਿਕਾਸ ਜ਼ਰੂਰੀ ਹੈ। ਨੌਜਵਾਨਾਂ ਨੂੰ ਬਿਹਤਰ ਭਵਿੱਖ ਲਈ ਇਸ ਦਿਸ਼ਾ ਵਿੱਚ ਤੁਰਨ ਦੀ ਲੋੜ ਹੈ । ਉਹਨਾਂ ਕਿਹਾ ਕਿ ਪੜਾਈ ਦੇ ਨਾਲ-ਨਾਲ ਬਚਪਨ ਤੋਂ ਹੀ ਮੁਹਾਰਤ ਦੇ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਦੇਸ਼ ਅਤੇ ਆਪਣੇ ਸਮਾਜਿਕ ਵਿਕਾਸ ਵਿਚ ਯੋਗਦਾਨ ਪਾ ਸਕਣ।

ਡਾ. ਪ੍ਰੀਤੀ ਸ਼ਰਮਾ ਨੇ ਪੀ.ਏ.ਯੂ. ਅਤੇ ਕਿ੍ਰਸ਼ੀ ਵਿਗਿਆਨ ਕੇਂਦਰਾਂ ਵੱਲੋਂ ਚਲਾਏ ਜਾਂਦੇ ਮੁਹਾਰਤ ਵਿਕਾਸ ਪੋ੍ਰਗਰਾਮ ਉੱਪਰ ਝਾਤ ਪੁਆਈ। ਉਹਨਾਂ ਨੇ ਵੱਖ-ਵੱਖ ਕੋਰਸਾਂ ਵਿੱਚ ਦਾਖਲ ਹੋਣ ਦੀ ਯੋਗਤਾ ਬਾਰੇ ਵੇਰਵੇ ਨਾਲ ਦੱਸਿਆ। ਡਾ. ਸੁਖਦੀਪ ਕੌਰ ਨੇ ਸਮੁੱਚੇ ਸਮਾਜ ਨੂੰ ਸੁਚਾਰੂ ਢੰਗ ਨਾਲ ਚਲਾਇਆ।

ਟੀਵੀ ਪੰਜਾਬ ਬਿਊਰੋ