ਡੈਸਕ- ਆਪ੍ਰੇਸ਼ਨ ਅੰਮ੍ਰਿਤਪਾਲ ਸਿੰਘ ਤਹਿਤ ਹਿਰਾਸਤ ਵਿਚ ਲਏ ਗਏ ਮੋਗਾ ਦੇ ਪਿੰਡ ਬੁੱਕਣਵਾਲਾ ਦੇ ਵਸਨੀਕ ਤੇ ਅੰਮ੍ਰਿਤਪਾਲ ਸਿੰਘ ਦੇ ਕਥਿਤ ਈਵੈਂਟ ਮੈਨੇਜਰ ਗੁਰਮੀਤ ਸਿੰਘ ਗਿੱਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕਰ ਕੇ ਉਸ ’ਤੇ ਲਗਾਏ ਗਏ ਐਨਐਸਏ ਨੂੰ ਚੁਣੌਤੀ ਦਿਤੀ ਹੈ ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵਲੋਂ ਐਨਐਸਏ ਤਹਿਤ ਹਿਰਾਸਤ ਵਿਚ ਲੈਣ ਲਈ ਜਾਰੀ ਹੁਕਮ ਰੱਦ ਕਰਨ ਅਤੇ ਤੁਰਤ ਰਿਹਾਈ ਦੀ ਮੰਗ ਕੀਤੀ ਹੈ। ਹਾਈ ਕੋਰਟ ਦੇ ਜਸਟਿਸ ਮੰਜਰੀ ਨਹਿਰੂ ਦੀ ਬੈਂਚ ਨੇ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕਰ ਲਿਆ ਹੈ। ਪਟੀਸ਼ਨਰ ਧਿਰ ਵਲੋਂ ਕਿਹਾ ਗਿਆ ਹੈ ਕਿ ਉਸ ਵਲੋਂ ਐਨਐਸਏ ਦੇ ਵਿਰੁਧ ਕੀਤੀ ਅਪੀਲ ਨੂੰ ਰੱਦ ਕਰਨ ਦੇ ਹੁਕਮ ਵਿਚ ਕਿਹਾ ਗਿਆ ਹੈ ਕਿ ਉਸ ਵਿਰੁਧ ਅਜਨਾਲਾ ਥਾਣੇ ’ਤੇ ਹਮਲਾ ਕਰਨ ਕਾਰਨ ਐਨਐਸਏ ਲਗਾਉਣ ਦੇ ਲੋੋੜੀਂਦੇ ਸਬੂਤ ਹਨ ਪਰ ਅਸਲੀਅਤ ਇਹ ਹੈ ਕਿ ਉਸ ਜਿਸ ਦਿਨ ਅਜਨਾਲਾ ਥਾਣੇ ’ਤੇ ਹਮਲਾ ਹੋਇਆ ਸੀ, ਉਸ ਦਿਨ ਗੁਰਮੀਤ ਸਿੰਘ ਗਿੱਲ ਤਲਵੰਡੀ ਭਾਈ, ਫ਼ਿਰੋਜ਼ਪੁਰ ਥਾਣੇ ਵਿਚ ਨਜ਼ਰਬੰਦ ਰਖਿਆ ਗਿਆ ਸੀ ਤੇ ਉਸ ਨੂੰ ਸ਼ਾਮ ਪੰਜ ਵਜੇ ਛਡਿਆ ਗਿਆ, ਜਿਹੜਾ ਕਿ ਰਿਕਾਰਡ ’ਤੇ ਹੈ ਤੇ ਅਜਿਹੇ ਵਿਚ ਉਹ ਅਜਨਾਲਾ ਥਾਣੇ ’ਤੇ ਹਮਲੇ ਵਿਚ ਕਿਵੇਂ ਸ਼ਾਮਲ ਹੋ ਸਕਦਾ ਹੈ।
ਹਾਈ ਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ।
ਅੰਮ੍ਰਿਤਪਾਲ ਦੇ ਸਾਥੀ ਨੇ ਐੱਨ.ਐੱਸ.ਏ ਖਿਲਾਫ ਲਗਾਈ ਪਟੀਸ਼ਨ, ਅਦਾਲਤ ਨੇ ਕੀਤੀ ਜਵਾਬ ਤਲਬੀ
