ਪ੍ਰਧਾਨ ਮੰਤਰੀ ਦਾ ਭਾਰਤੀ ਉਲੰਪਿਕ ਟੀਮ ਲਈ ਵੱਡਾ ਐਲਾਨ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ ਨੂੰ ਵਿਸ਼ੇਸ਼ ਮਹਿਮਾਨ ਵਜੋਂ ਲਾਲ ਕਿਲ੍ਹੇ ‘ਚ ਸਮੁੱਚੀ ਭਾਰਤੀ ਉਲੰਪਿਕ ਟੀਮ ਨੂੰ ਸੱਦਾ ਦੇਣਗੇ ਅਤੇ ਉਨ੍ਹਾਂ ਸਾਰਿਆਂ ਨਾਲ ਨਿੱਜੀ ਤੌਰ ‘ਤੇ ਗੱਲਬਾਤ ਕਰਨਗੇ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੱਲਬਾਤ ਲਈ ਆਪਣੇ ਨਿਵਾਸ ‘ਤੇ ਵੀ ਖਿਡਾਰੀਆਂ ਨੂੰ ਬੁਲਾਇਆ ਜਾਵੇਗਾ। ਸੂਤਰਾਂ ਅਨੁਸਾਰ 15 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੁੱਚੇ ਭਾਰਤੀ ਉਲੰਪਿਕ ਦਲ ਨੂੰ ਵਿਸ਼ੇਸ਼ ਮਹਿਮਾਨ ਵਜੋਂ ਲਾਲ ਕਿਲ੍ਹੇ ਵਿਚ ਬੁਲਾਉਣਗੇ।

ਉਹ ਉਨ੍ਹਾਂ ਸਾਰਿਆਂ ਨੂੰ ਨਿੱਜੀ ਤੌਰ ‘ਤੇ ਮਿਲਣਗੇ ਅਤੇ ਗੱਲ ਕਰਨਗੇ। ਜ਼ਿਕਰਯੋਗ ਹੈ ਕਿ ਭਾਰਤ ਤੋਂ 119 ਖਿਡਾਰੀਆਂ ਨੂੰ ਟੋਕੀਓ ਉਲੰਪਿਕ ਵਿੱਚ ਹਿੱਸਾ ਲੈਣ ਲਈ ਭੇਜਿਆ ਗਿਆ ਹੈ। ਜਿਸ ਵਿਚ 67 ਮਰਦ ਅਤੇ 52 ਔਰਤਾਂ ਸ਼ਾਮਲ ਹਨ।

ਭਾਰਤ ਦੇ ਖਿਡਾਰੀ ਮੈਡਲ ਜਿੱਤਣ ਲਈ ਅਣਥੱਕ ਮਿਹਨਤ ਕਰ ਰਹੇ ਹਨ। ਮੀਰਾਬਾਈ ਚਾਨੂ ਅਤੇ ਪੀਵੀ ਸਿੰਧੂ ਨੇ ਭਾਰਤ ਦਾ ਮਾਣ ਵਧਾਇਆ ਹੈ। ਕਮਲਜੀਤ ਕੌਰ ਮੈਡਲ ਭਾਵੇ ਨਹੀਂ ਜਿੱਤ ਸਕੀ ਪਰ ਉਸ ਨੇ ਲੋਕਾਂ ਦੇ ਦਿਲ ਜਿੱਤੇ ਹਨ। ਭਾਰਤੀ ਹਾਕੀ ਦੀਆਂ ਦੋਵਾਂ ਟੀਮਾਂ ਨੇ ਵੀ ਬੇਮਿਸਾਲ ਪ੍ਰਦਰਸ਼ਨ ਕੀਤਾ ਹੈ।

ਟੀਵੀ ਪੰਜਾਬ ਬਿਊਰੋ