ਕਿਸਾਨਾਂ ਲਈ ਵੱਡਾ ਤੋਹਫਾ, PNB ਨੇ ਜਾਰੀ ਕੀਤੇ ਖ਼ਾਸ ਨੰਬਰ, ਸਿੱਧੇ ਖਾਤੇ ‘ਚ ਆਉਣਗੇ ਪੈਸੇ

ਚੰਡੀਗੜ੍ਹ- ਦੇਸ਼ ਦੇ ਕਰੋੜਾਂ ਕਿਸਾਨਾਂ ਲਈ ਪੰਜਾਬ ਨੈਸ਼ਨਲ ਬੈਂਕ ਵੱਡਾ ਤੋਹਫਾ ਲੈ ਕੇ ਆਇਆ ਹੈ। ਹੁਣ ਕਿਸਾਨਾਂ ਨੂੰ ਪੈਸਿਆਂ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਪੰਜਾਬ ਨੈਸ਼ਨਲ ਬੈਂਕ ਨੇ ਕਿਸਾਨਾਂ ਦੇ ਪੈਸਿਆਂ ਦੀ ਜ਼ਰੂਰਤ ਲਈ ਮੋਬਾਈਲ ਨੰਬਰ ਜਾਰੀ ਕੀਤੇ ਗਏ ਹਨ। ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿਸ ਤਹਿਤ ਉਨ੍ਹਾਂ ਦੇ ਖਾਤਿਆਂ ‘ਚ ਸਿੱਧੇ ਤੌਰ ‘ਤੇ ਪੈਸੇ ਟਰਾਂਸਫਰ ਕੀਤੇ ਜਾ ਰਹੇ ਹਨ।

ਜਾਣਕਰੀ ਅਨੁਸਾਰ ਪੰਜਾਬ ਨੈਸ਼ਨਲ ਬੈਂਕ ਵੱਲੋਂ ਕੁਝ ਅਜਿਹੇ ਨੰਬਰ ਜਾਰੀ ਕੀਤੇ ਗਏ ਹਨ। ਜਿਸ ‘ਤੇ ਕਿਸਾਨਾਂ ਨੂੰ ਸਿਰਫ਼ ਇੱਕ ਮਿਸ ਕਾਲ ਕਰਨੀ ਹੋਵੇਗੀ ਅਤੇ ਉਨ੍ਹਾਂ ਦੇ ਖਾਤੇ ਵਿੱਚ ਪੈਸੇ ਆ ਜਾਣਗੇ। ਦੱਸ ਦੇਈਏ ਕਿ ਇਹ ਜਾਣਕਾਰੀ ਪੰਜਾਬ ਨੈਸ਼ਨਲ ਬੈਂਕ ਵੱਲੋਂ ਇਕ ਟਵੀਟ ਜਾਰੀ ਕਰ ਕੇ ਦਿੱਤੀ ਗਈ ਹੈ। ਇਸ ਟਵੀਟ ਵਿਚ ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਪੈਸੇ ਦੀ ਲੋੜ ਹੈ ‘ਤਾਂ ਹੁਣ ਉਨ੍ਹਾਂ ਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਪੰਜਾਬ ਨੈਸ਼ਨਲ ਬੈਂਕ ਕਿਸਾਨਾਂ ਨੂੰ ਖੇਤੀ ਕਰਜ਼ੇ ਦੀ ਸਹੂਲਤ ਦੇ ਰਹੀ ਹੈ। ਜਿਸ ਤਹਿਤ ਕਿਸਾਨਾਂ ਨੂੰ ਪੈਸਿਆਂ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਨਾਲ ਹੀ ਉਨ੍ਹਾਂ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ। ਇਸ ਨਾਲ ਹੀ ਉਨ੍ਹਾਂ ਦਾ ਜੀਵਨ ਵੀ ਵੀ ਬਿਹਤਰ ਹੋਵੇਗਾ।

ਇਸ ਦੇ ਨਾਲ ਹੀ ਹੁਣ ਕਿਸਾਨ ਲੋਨ ਲੈਣ ਲਈ SMS ਦੁਆਰਾ, ਮਿਸਡ ਕਾਲ ਦੇ ਕੇ ਅਤੇ ਔਨਲਾਈਨ ਵੀ ਅਰਜ਼ੀ ਦੇ ਸਕਦੇ ਹਨ। ਜਾਰੀ ਕੀਤੇ ਗਏ ਨੰਬਰ ਕੁਝ ਇਸ ਪ੍ਰਕਾਰ ਹਨ। ਜਿਵੇ ਕਿ ਖੇਤੀਬਾੜੀ ਕਰਜ਼ੇ ਲਈ ਤੁਹਾਨੂੰ 56070 ‘ਤੇ SMS ਕਰਕੇ ਇਸ ਵਿੱਚ ਲੋਨ ਲਿਖਣਾ ਹੋਵੇਗਾ। ਇਸ ਤੋਂ ਇਲਾਵਾ ਕਿਸਾਨ ਲੋਨ ਲਈ 18001805555 ‘ਤੇ ਮਿਸ ਕਾਲ ਕਰ ਸਕਦੇ ਹਨ। PNB ਵੱਲੋਂ ਕਾਲ ਸੈਂਟਰ ਨਾਲ ਸੰਪਰਕ ਕਰਨ ਲਈ 18001802222 ਨੰਬਰ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੁਣ ਕਿਸਾਨ PNB One ਐਪ ਰਾਹੀਂ ਵੀ ਅਪਲਾਈ ਕਰ ਸਕਦੇ ਹਨ। ਇਨ੍ਹਾਂ ਹੀ ਨਹੀਂ ਨੈੱਟ ਬੈਂਕਿੰਗ ਵੈੱਬਸਾਈਟ netpnb.com ਰਾਹੀਂ ਵੀ ਕਿਸਾਨ ਅਪਲਾਈ ਕਰ ਸਕਦੇ ਸਨ।