ਤਿੰਨ ਵਾਰੀ ਗੁਨਾਹ ਤੇ ਜ਼ਿੰਦਗੀ ਜੇਲ੍ਹ: ਪੌਲੀਐਵ ਦੀ ਨੀਤੀ ਨੂੰ ਵਕੀਲਾਂ ਵੱਲੋਂ ਘਾਤਕ, ਮਹਿੰਗੀ ਤੇ ਗੈਰਕਾਨੂੰਨੀ ਕਰਾਰ

Ottawa- ਕੰਜ਼ਰਵੇਟਿਵ ਨੇਤਾ ਪੀਅਰ ਪੌਲੀਐਵ ਵੱਲੋਂ ਪੇਸ਼ ਕੀਤੀ ਗਈ ਨੀਤੀ, ਜਿਸ ਤਹਿਤ ਤਿੰਨ ਵਾਰੀ ਗੰਭੀਰ ਅਪਰਾਧ ਕਰਨ ਵਾਲਿਆਂ ਨੂੰ ਘੱਟੋ-ਘੱਟ 10 ਸਾਲ ਦੀ ਕੈਦ ਅਤੇ ਜਮਾਨਤ, ਪੈਰੋਲ ਜਾਂ ਘਰ ਵਿੱਚ ਨਜ਼ਰਬੰਦੀ ਤੋਂ ਇਨਕਾਰ ਕੀਤਾ ਜਾਵੇਗਾ, ਨੂੰ ਕਈ ਕੈਨੇਡੀਅਨ ਵਕੀਲਾਂ ਨੇ ਘਾਤਕ, ਮਹਿੰਗੀ ਅਤੇ ਗੈਰਸੰਵਿਧਾਨਕ ਕਰਾਰ ਦਿੱਤਾ ਹੈ।
ਲੰਡਨ ਦੀ ਵਕੀਲ ਕਸਾਂਦਰਾ ਡੀਮੇਲੋ ਨੇ ਕਿਹਾ ਕਿ ਇਹ ਨੀਤੀ ਸੰਵਿਧਾਨਿਕ ਅਧਿਕਾਰਾਂ ਦੀ ਉਲੰਘਣਾ ਕਰੇਗੀ ਅਤੇ ਟੈਕਸਦਾਤਿਆਂ ਨੂੰ ਮਹਿੰਗੀ ਪਵੇਗੀ। ਉਨ੍ਹਾਂ ਕਿਹਾ, “ਸਜ਼ਾਵਾਂ ਵਧਾਉਣ ਨਾਲ ਨਹੀਂ, ਪਰ ਨਸ਼ਾ, ਮਾਨਸਿਕ ਸਿਹਤ, ਰਿਹਾਇਸ਼ ਅਤੇ ਸਿੱਖਿਆ ‘ਤੇ ਨਿਵੇਸ਼ ਕਰਕੇ ਅਪਰਾਧ ਨੂੰ ਰੋਕਿਆ ਜਾ ਸਕਦਾ ਹੈ।”
ਵਕੀਲ ਨਿਕ ਕੇਕ ਨੇ ਚੇਤਾਵਨੀ ਦਿੱਤੀ ਕਿ ਐਸੀਆਂ ਨੀਤੀਆਂ ਨਾਲ ਸਿਰਫ ਜੇਲ੍ਹਾਂ ‘ਚ ਭੀੜ ਵਧੇਗੀ, ਸੰਸਾਧਨਾਂ ‘ਤੇ ਦਬਾਅ ਪਵੇਗਾ ਅਤੇ ਨਿਆਂ ਪ੍ਰਣਾਲੀ ਹੋਰ ਸੁਸਤ ਹੋ ਜਾਵੇਗੀ।
ਕੇਵਿਨ ਈਗਨ, ਜੋ ਸੂਬੇ ਖ਼ਿਲਾਫ਼ ਇੱਕ ਕਲਾਸ ਐਕਸ਼ਨ ਮਾਮਲੇ ਦੀ ਵਕਾਲਤ ਕਰ ਰਹੇ ਹਨ, ਨੇ ਕਿਹਾ, “ਜੇਕਰ ਸੱਚਮੁੱਚ ਅਪਰਾਧ ਖ਼ਤਮ ਕਰਨਾ ਹੈ ਤਾਂ ਕਾਰਣਾਂ ਨਾਲ ਲੜੋ, ਨਾ ਕਿ ਲੋਕਾਂ ਨੂੰ ਲਾਈਫ ਸੈਂਟੈਂਸ ਦੇ ਕੇ ਸਿਸਟਮ ‘ਚ ਘੁਟੋ।”