ਜਲੰਧਰ- ਪੰਜਾਬ ਵਿਧਾਨ ਸਭਾ ਚੋਣਾ 2022 ਲਈ 20 ਫਰਵਰੀ ਯਾਨੀ ਅੱਜ ਸਵੇਰ ਅੱਠ ਵਜੇ ਪੋਲਿੰਗ ਸ਼ੁਰੂ ਹੋ ਗਈ ਹੈ.ਪੰਜਾਬ ਦੀਆਂ 117 ਸੀਟਾਂ ‘ਤੇ 1304 ਉਮੀਦਵਾਰ ਚੋਣ ਮੈਦਾਨ ਚ ਹਨ.ਪੰਜਾਬ ਦਾ ਦੋ ਕਰੋੜ ਵੋਟਰ ਅੱਜ ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਤੈਅ ਕਰੇਗਾ.ਅੱਠ ਵੱਜਦੇ ਹੀ ਲੋਕ ਪੋਲਿੰਗ ਬੂਥ ‘ਤੇ ਪੁੱਜਦੇ ਹੋਏ ਨਜ਼ਰ ਆਏ.
ਇਸਤੋਂ ਪਹਿਲਾਂ ਸੀ.ਐੱਮ ਚੰਨੀ ਵੋਟ ਪਾਉਣ ਤੋਂ ਪਹਿਲਾਂ ਗੁਰੂਘਰ ਚ ਨਤਮਸਤਕ ਹੁੰਦੇ ਹੋਏ ਨਜ਼ਰ ਆਏ.ਉਨ੍ਹਾਂ ਨੇ ਪੰਜਾਬ ਦੀ ਜਨਤਾ ਨੂੰ ਆਪਣੇ ਹੱਕ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ.ਦੂਜੇ ਪਾਸੇ ਚੰਨੀ ਦੇ ਮੁੱਖ ਮੁਕਾਬਲੇਕਾਰ ‘ਆਪ’ ਨੇਤਾ ਭਗਵੰਤ ਮਾਨ ਨੇ ਵੀ ਲੋਕਾਂ ਨੂੰ ਵੋਟ ਕਰਨ ਲਈ ਕਿਹਾ ਹੈ.ਦੋਹਾਂ ਨੇਤਾਵਾਂ ਵਲੋਂ ਥੌੜੀ ਦੇਰ ਤੱਕ ਵੋਟ ਪਾਈ ਜਾਵੇਗੀ.
ਪੰਜਾਬ ‘ਚ ਵੋਟਿੰਗ ਸ਼ੁਰੂ,1304 ਉਮੀਦਵਾਰਾਂ ਲਈ ਵੱਡਾ ਦਿਨ
