ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਿਮੋਟ ਬਟਨ ਦਬਾ ਕੇ ਭਾਰਤ ਵਿੱਚ 5ਜੀ ਦੀ ਕੀਤੀ ਸ਼ੁਰੂਆਤ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਮੋਬਾਈਲ ਕਾਂਗਰਸ (IMC 2022) ਵਿੱਚ ਰਿਮੋਟ ਦਬਾ ਕੇ ਭਾਰਤ ਵਿੱਚ 5G ਇੰਟਰਨੈਟ ਸੇਵਾਵਾਂ ਦੀ ਸ਼ੁਰੂਆਤ ਕੀਤੀ। ਰਿਲਾਇੰਸ Jio ਅਹਿਮਦਾਬਾਦ ਦੇ ਇੱਕ ਪਿੰਡ ਤੋਂ 5ਜੀ ਸ਼ੁਰੂ ਕਰਨ ਜਾ ਰਿਹਾ ਹੈ ਜਦਕਿ ਏਅਰਟੈੱਲ ਵਾਰਾਣਸੀ ਤੋਂ 5ਜੀ ਸ਼ੁਰੂ ਕਰਨ ਜਾ ਰਿਹਾ ਹੈ। ਇਸ ਦੇ ਨਾਲ ਹੀ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਕਿ ਦਸੰਬਰ 2023 ਤੱਕ Jio ਦੇਸ਼ ਦੇ ਹਰ ਸ਼ਹਿਰ ਵਿੱਚ 5ਜੀ ਸੇਵਾ ਸ਼ੁਰੂ ਕਰ ਦੇਵੇਗਾ।

ਪਹਿਲੇ ਪੜਾਅ ਵਿੱਚ, 13 ਸ਼ਹਿਰਾਂ ਅਹਿਮਦਾਬਾਦ, ਬੈਂਗਲੁਰੂ, ਚੰਡੀਗੜ੍ਹ, ਚੇਨਈ, ਦਿੱਲੀ, ਗਾਂਧੀਨਗਰ, ਗੁਰੂਗ੍ਰਾਮ, ਹੈਦਰਾਬਾਦ, ਜਾਮਨਗਰ, ਕੋਲਕਾਤਾ, ਲਖਨਊ, ਮੁੰਬਈ ਅਤੇ ਪੁਣੇ ਵਿੱਚ 5ਜੀ ਕਨੈਕਟੀਵਿਟੀ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਬਾਅਦ ਦੇਸ਼ ਦੇ ਹਰ ਹਿੱਸੇ ਵਿੱਚ 5ਜੀ ਪਹੁੰਚਾਇਆ ਜਾਵੇਗਾ। ਅੱਜ ਤੋਂ ਦੇਸ਼ ਦੇ ਅੱਠ ਵੱਡੇ ਸ਼ਹਿਰਾਂ ਜਿਵੇਂ ਦਿੱਲੀ, ਬੈਂਗਲੁਰੂ ਵਿੱਚ ਏਅਰਟੈੱਲ ਦਾ 5ਜੀ ਨੈੱਟਵਰਕ ਸ਼ੁਰੂ ਹੋ ਜਾਵੇਗਾ।