ਡੈਸਕ- ਸੂਬੇ ਚ ਨਿਗਮ ਚੋਣਾ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣੀ ਪੰਜਾਬ ਇਕਾਈ ਚ ਵਿਸਥਾਰ ਕੀਤਾ ਹੈ ।ਬੁੱਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੂੰ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਐਲਾਨਿਆ ਹੈ ।ਪਾਰਟੀ ਦੇ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਵਲੋਂ ਜਾਰੀ ਲਿਸਟ ਮੁਤਾਬਿਕ ਪਾਰਟੀ ਵਲੋਂ ਚਾਰ ਨਵੇਂ ਮੀਤ ਪ੍ਰਧਾਨ ਵੀ ਬਣਾਏ ਗਏ ਹਨ ।ਜਗਦੀਪ ਸਿੰਘ ਕਾਕਾ ਬਰਾੜ,ਜਗਰੂਪ ਸਿੰਘ ਸੇਂਖਵਾਂ,ਤਰੁਣਪ੍ਰੀਤ ਸਿੰਘ ,ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਜਸਵੀਰ ਸਿੰਘ ਰਾਜਾ ਗਿੱਲ ਨੂੰ ਇਹ ਨਵੇਂ ਅਹੁਦੇ ਦਿੱਤੇ ਗਏ ਹਨ ਜਦਕਿ ਦਵਿੰਦਰਜੀਤ ਸਿੰਘ ਲਾਡੀ ਢਿੱਲੋਂ ਨੂੰ ਯੂਥ ਵਿੰਗ ਦੇ ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ।
ਪ੍ਰਿੰਸੀਪਲ ਬੁੱਧਰਾਮ ਦੇ ਹੱਥ ਪੰਜਾਬ ਦੀ ਕਮਾਨ,ਪਾਰਟੀ ਨੇ ਬਣਾਇਆ ਕਾਰਜਕਾਰੀ ਪ੍ਰਧਾਨ
