TV Punjab | Punjabi News Channel

PSEB ਨੇ 5ਵੀਂ, 8ਵੀਂ, 10ਵੀਂ ਤੇ 12ਵੀਂ ਦੀ ਡੇਟਸ਼ੀਟ ਕੀਤੀ ਜਾਰੀ, ਇਸ ਦਿਨ ਤੋਂ ਸ਼ੁਰੂ ਹੋਣਗੇ ਪੇਪਰ

ਡੈਸਕ- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਖਬਰ ਹੈ। ਪੀਐੱਸਈਬੀ ਨੇ ਡੇਟਸ਼ੀਟ-2024 ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ, 8ਵੀਂ, 10ਵੀਂ ਤੇ 12ਵੀਂ ਦੀ ਬੋਰਡ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕੀਤੀ ਹੈ।

ਜਾਰੀ ਹੋਈ ਡੇਟਸ਼ੀਟ ਮੁਤਾਬਕ 5ਵੀਂ ਕਲਾਸ ਦੀ ਪ੍ਰੀਖਿਆ 7 ਤੋਂ 14 ਮਾਰਚ, 8ਵੀਂ ਕਲਾਸ ਦੀ 7 ਤੋਂ 27 ਮਾਰਚ ਤੱਕ, 10ਵੀਂ ਕਲਾਸ ਦੀ 13 ਫਰਵਰੀ ਤੋਂ 6 ਮਾਰਚ ਤੱਕ ਤੇ 12ਵੀਂ ਕਲਾਸ ਦੀ ਪ੍ਰੀਖਿਆ 13 ਫਰਵਰੀ ਤੋਂ 30 ਮਾਰਚ ਤੱਕ ਚੱਲਣਗੀਆਂ। ਜਾਣਕਾਰੀ ਮੁਤਾਬਕ 5ਵੀਂ ਕਲਾਸ ਦੀ ਪ੍ਰੀਖਿਆ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗੀ ਤੇ 8ਵੀਂ, 10ਵੀਂ ਤੇ 12ਵੀਂ ਦੀ ਪ੍ਰੀਖਿਆ ਦਾ ਸਮਾਂ ਸਵੇਰੇ 11 ਵਜੇ ਦਾ ਰੱਖਿਆ ਗਿਆ ਹੈ।

Exit mobile version