ਮਿਲਦੀ ਰਹੇਗੀ ਮੁਫਤ ਬਿਜਲੀ, ਬਜਟ ਦੌਰਾਨ ਵਿੱਤ ਮੰਤਰੀ ਚੀਮਾ ਨੇ ਕੀਤਾ ਐਲਾਨ

ਚੰਡੀਗੜ੍ਹ- ਪੰਜਾਬ ਦੇ ਕਿਸਾਨਾਂ ਲਈ ‘ਆਪ’ ਸਰਕਾਰ ਦੇ ਬਜਟ ਚ ਖਾਸ ਧਿਆਨ ਰਖਿਆ ਗਿਆ ਹੈ । ਖੇਤੀਬਾੜੀ, ਸੰਦਾ ਅਤੇ ਖਾਦਾਂ ਦੇ ਨਾਲ ਨਾਲ ਮੁਫਤ ਬਿਜਲੀ ਲਈ ਵੀ ਸਰਕਾਰ ਨੇ ਆਪਣੀ ਵਚਣਬੱਧਤਾ ਦੁਹਰਾਈ ਹੈ । ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਇਹ ਸਿਰਫ ਚੁਣਾਵੀ ਵਾਅਦਾ ਨਹੀਂ ਸੀ । ਸਰਕਾਰ ਆਪਣੀ ਹਰੇਕ ਗਾਰੰਟੀ ‘ਤੇ ਕਾਇਮ ਰਹੇਗੀ । ਇਸੇ ਤਹਿਤ ਕਿਸਾਨਾਂ ਨੂੰ ਮੁਫਤ ਬਿਜਲੀ ਲਈ ਸਾਲ 2023-24 ਲਈ ਪੰਜਾਬ ਸਰਕਾਰ ਦੇ ਬਜਟ ‘ਚ 9 ਹਜ਼ਾਰ 331 ਕਰੋੜ ਦੇ ਰਾਖਵੇਂਕਰਣ ਦਾ ਐਲਾਨ ਕੀਤਾ ਜਾਂਦਾ ਹੈ ।

ਵਿੱਤ ਮੰਤਰੀ ਹਰਪਾਲ ਚੀਮਾ ਨੇ ਬਜਟ ਭਾਸ਼ਣ ਸ਼ੁਰੂ ਕਰਦਿਆਂ ਕਿਹਾ ਕਿ ਪਿਛਲੇ ਬਜਟ ਵਿਚ ਨਵੇਂ ਮੈਡੀਕਲ ਕਾਲਜਾਂ ਦੇ ਨਿਰਮਾਣ ਵਰਗੀਆਂ ਯੋਜਨਾਵਾਂ ਲਈ ਟੋਕਨ ਮਨੀ ਦੀ ਵਿਵਸਥਾ ਹੀ ਸਰਕਾਰ ਹੀ ਕਰ ਸਕੀ ਸੀ। ਅਜਿਹੀਆਂ ਯੋਜਨਾਵਾਂ ਨੂੰ ਅੱਗੇ ਵਧਾਉਣ ਲਈ ਨਵੇਂ ਬਜਟ ਵਿਚ ਪੈਸੇ ਦੀ ਵਿਵਸਥਾ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਜਨਤਾ ਨੂੰ ਕੀਤੇ ਗਏ ਕਈ ਵਾਅਦਿਆਂ ਨੂੰ ਆਪ ਸਰਕਾਰ ਨੇ ਪੂਰਾ ਕੀਤਾ। ਨਵੇਂ ਵਿੱਤੀ ਸਾਲ 2023-24 ਵਿਚ ਵੀ ਵਿੱਤ ਮੰਤਰੀ ਦੇ ਸਾਹਮਣੇ ਉਹੀ ਪੁਰਾਣਾ ਆਰਥਿਕ ਸੰਕਟ ਬਰਕਰਾਰ ਹੈ। ਹਾਲਾਂਕਿ ਸੂਬੇ ਦੇ ਆਪਣੇ ਟੈਕਸ ਮਾਲੀਆ ਤੇ ਗੈਰ-ਟੈਕਸ ਮਾਲੀਏ ਦੀ ਉਗਰਾਹੀ ਵਿਚ ਕੁਝ ਸੁਧਾਰ ਹੋਇਆ ਹੈ ਪਰ ਤਿੰਨ ਲੱਖ ਕਰੋੜ ਦਾ ਕਰਜ਼ ਜਿਸ ਵਿਚ ਇਸ ਸਾਲ ਵੀ ਵਾਧਾ ਹੋਇਆ ਹੈ।

ਸੀਐੱਮ ਮਾਨ ਨੇ ਵੀ ਬਜਟ ਤੋਂ ਪਹਿਲਾਂ ਟਵੀਟ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਸਾਡੇ ਲਈ ਇਤਿਹਾਸਕ ਦਿਨ ਹੈ। ਪਿਛਲੇ ਸਾਲ ਇਸੇ ਦਿਨ ਅਸੀਂ ਪੰਜਾਬ ਦੀ ਜਨਤਾ ਦਾ ਜਨਾਦੇਸ਼ ਚੋਣ ਨਤੀਜਿਆਂ ਵਜੋਂ ਮਿਲਿਆ ਸੀ ਅਤੇ ਅੱਜ ਸਾਡੀ ਸਰਕਾਰ ਆਪਣਾ ਪਹਿਲਾ ਪੂਰਨ ਬਜਟ ਪੇਸ਼ ਕਰਨ ਜਾ ਰਹੀ ਹੈ। ਮੈਨੂੰ ਉਮੀਦ ਹੈ ਕਿ ਅੱਜ ਦਾ ਬਜਟ ਜਨਹਿਤੈਸ਼ੀ ਹੋਵੇਗਾ ਤੇ ਰੰਗਲੇ ਪੰਜਾਬ ਵੱਲ ਵਧਦੇ ਪੰਜਾਬ ਦੀ ਇਕ ਹੋਰ ਝਲਕ ਦੇਖਣ ਨੂੰ ਮਿਲੇਗੀ।