ਡੈਸਕ- ਪੰਜਾਬ ਦੀਆਂ ਚਾਰੋਂ ਵਿਧਾਨ ਸਭਾ ‘ਤੇ ਹੋਇਆਂ ਜ਼ਿਮਣੀ ਚੋਣਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ।ਸ਼ੁਰੂਆਤੀ ਖਬਰ ਡੇਰਾ ਬਾਬਾ ਨਾਨਕ ਤੋਂ ਆਂ ਰਹੀ ਹੈ। ਇੱਥੇ ਪਹਿਲਾਂ ਬੈਲੇਟ ਪੇਪਰ ਖੁੱਲੇ ਹਨ।ਪਹਿਲੇ ਬਕਸੇ ਚ ਆਮ ਆਦਮੀ ਪਾਰਟੀ ਲਈ ਚੰਗੀ ਖਬਰ ਆਈ ਹੈ।ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਕਾਂਗਰਸੀ ਦੀ ਜਤਿੰਦਰ ਕੌਰ ਰੰਧਾਵਾ ਤੋਂ ਅੱਗੇ ਨਿਕਲ ਗਏ ਹਨ।
ਪੰਜਾਬ ਦੀਆਂ ਚਾਰੋਂ ਸੀਟਾਂ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ।ਚੱਬੇਵਾਲ ਤੋਂ ਇਸ਼ਾਂਕ ਚੱਬੇਵਾਲ,ਗਿੱਦੜਬਾਹਾ ਤੋਂ ਡਿੰਪੀ ਢਿੱਲੋਂ ਅਤੇ ਬਰਨਾਲਾ ਤੋਂ ਵੀ ‘ਆਪ’ ਅੱਗੇ ਜਾ ਰਹੀ ਹੈ।