TV Punjab | Punjabi News Channel

ਅੱਜ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਹੋਵੇਗੀ ਪੰਜਾਬ ਕੈਬਨਿਟ ਦੀ ਬੈਠਕ

FacebookTwitterWhatsAppCopy Link

ਚੰਡੀਗੜ੍ਹ- ਪੰਜਾਬ ਦੀ ਸਿਆਸਤ ਚ ਬਦਲਾਅ ਦੀ ਗੱਲ ਕਰਨ ਵਾਲੀ ਪੰਕਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਕ ਨਵਾਂ ਬਦਲਾਅ ਕਰਨ ਜਾ ਰਹੀ ਹੈ ।ਅੱਜ ਪਹਿਲੀ ਵਾਰ ਕੈਬਨਿਟ ਦੀ ਬੈਠਕ ਵਿਧਾਨ ਸਭਾ ਚੰਡੀਗੜ੍ਹ ਦੀ ਥਾਂ ਲੁਧਿਆਣਾ ਸ਼ਹਿਰ ਚ ਹੋਣ ਜਾ ਰਹੀ ਹੈ । ਇਹ ਮੀਟਿੰਗ ਕੁਝ ਕਾਰਨਾਂ ਕਰਕੇ ਚੰਡੀਗੜ੍ਹ ਤੋਂ ਰੱਦ ਕਰਕੇ ਲੁਧਿਆਣਾ ਦੇ ਸਰਕਟ ਹਾਊਸ ਵਿਚ ਰੱਖੀ ਗਈ ਹੈ। ਦੇਰ ਰਾਤ ਤੋਂ ਹੀ ਸਰਕਟ ਹਾਊਸ ਨੇੜੇ ਪੁਲਿਸ ਮੁਲਾਜ਼ਮ ਤਾਇਨਾਤ ਹਨ। ਸਰਕਟ ਵਿਚ ਆਉਣ-ਜਾਣ ਵਾਲੇ ਲੋਕਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਬੈਠਕ ਵਿਚ ਉਹੀ ਅਧਿਕਾਰੀ ਸ਼ਾਮਲ ਰਹਿਣਗੇ ਜਿਨ੍ਹਾਂ ਦੇ ਏਜੰਡੇ ਬੈਠਕ ਵਿਚ ਪਹਿਲਾਂ ਤੋਂ ਹਨ। ਦੇਰ ਸ਼ਾਮ ਸਾਰੇ ਵਿਧਾਇਕਾਂ ਨੂੰ ਕੈਬਨਿਟ ਮੀਟਿੰਗ ਬਾਰੇ ਦੱਸਿਆ ਗਿਆ ਹੈ। ਕੁਝ ਵਿਧਾਇਕ ਜਲੰਧਰ ਜ਼ਿਮਨੀ ਚੋਣ ਵਿਚ ਬਿਜ਼ੀ ਹਨ ਜਿਨ੍ਹਾਂ ਨੂੰ ਤੁਰੰਤ ਬੈਠਕ ਵਿਚ ਪਹੁੰਚਣ ਲਈ ਕਿਹਾ ਗਿਆ ਹੈ। ਕੈਬਨਿਟ ਮੀਟਿੰਗ ਵਿਚ 8 ਕੈਦੀਆਂ ਨੂੰ ਛੱਡਣ ਦਾ ਏਜੰਡਾ ਵੀ ਸ਼ਾਮਲ ਹੈ ਪਰ ਅਜੇ ਕਿਸੇ ਅਧਿਕਾਰੀ ਜਾਂ ਵਿਧਾਇਕ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਸਜ਼ਾ ਪੂਰੀ ਕਰਨ ਵਾਲੇ ਕੈਦੀਆਂ ਦਾ ਏਜੰਡਾ ਪਾਸ ਕਰਕੇ ਉਸ ਨੂੰ ਰਾਜਪਾਲ ਨੂੰ ਭੇਜਿਆ ਜਾਵੇਗਾ ਤਾਂ ਕਿ ਉਨ੍ਹਾਂ ਨੂੰ ਸਮੇਂ ਮੁਤਾਬਕ ਰਿਹਾਈ ਮਿਲ ਸਕੇ। ਇਹ ਬੈਠਕ ਸਵੇਰ ਤੋਂ ਲੈ ਕੇ ਦੁਪਹਿਰ ਲਗਭਗ 2 ਵਜੇ ਤੱਕ ਚੱਲੇਗੀ।

Exit mobile version