ਚੰਡੀਗੜ੍ਹ- ਮੁੱਖ ਮੰਤਰੀ , ਮੁੱਖ ਮੰਤਰੀ ਦਾ ਚਿਹਰਾ ਅਤੇ ਬਾਅਦ ਚ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਖੁੱਸ ਜਾਣ ਤੋਂ ਬਾਅਦ ਹੁਣ ਨਵਜੋਤ ਸਿੱਧੂ ਕਾਂਗਰਸੀ ਪਾਰਟੀ ਤੋਂ ਹੱਟਦੇ ਨਜ਼ਰ ਆਉਣ ਲੱਗ ਪਏ ਹਨ । ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਹਾਈਕਮਾਨ ਨੂੰ ਸਿੱਧੂ ਖਿਲਾਫ ਸਖਤ ਐੈਕਸ਼ਨ ਲੈਣ ਦੀ ਅਪੀਲ ਕੀਤੀ ਹੈ । ਸਿੱਧੂ ‘ਤੇ ਪਾਰਟੀ ਅਨੁਸ਼ਾਸਨ ਤੋੜਨ ਦੇ ਇਲਜ਼ਾਮ ਲਗਾਏ ਗਏ ਹਨ ।ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਸਿਫਾਰਿਸ਼ ‘’ਤੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਦਿੱਤੀ ਹੈ ।
ਸਿੱਧੂ ਪਿਛਲੇ ਕਈ ਸਮੇਂ ਤੋਂ ਟਕਸਾਲੀ ਕਾਂਗਰਸੀਆਂ ਦੇ ਨਿਸ਼ਾਨੇ ‘ਤੇ ਸਨ ।ਕਾਂਗਰਸ ਦਾ ਪ੍ਰਧਾਨ ਬਣਦਿਆਂ ਹੀ ਰਾਜਾ ਵੜਿੰਗ ਨੇ ਟ੍ਰਿਪਲ ‘ਡੀ’ ਫਾਰਮੁਲੇ ਦੀ ਗੱਲ ਕੀਤੀ ਹੈ । ਇਸ ਚਿੱਠੀ ਚ ਵੀ ਪਹਿਲੇ ਡੀ ਯਾਨੀ ਕਿ ਡਸੀਪਲਨ ਦੀ ਗੱਲ ਕਰ ਹਾਈਕਮਾਨ ਨੂੰ ਅਪੀਲ ਕੀਤੀ ਹੈ ।ਪੰਜਾਬ ਕਾਂਗਰਸ ਦਾ ਕਹਿਣਾ ਹੈ ਕਿ ਸਿੱਧੂ ਪਾਰਟੀ ਦੇ ਬਾਗੀਆਂ ਨਾਲ ਰਾਬਤਾ ਕਾਇਮ ਕੀਤੇ ਹੋਏ ਹਨ ।ਸਿੱਧੂ ਦਾ ਵੜਿੰਗ ਦੀ ਤਾਜ਼ਪੋਸ਼ੀ ਚ ਸਿੱਧੂ ਦੀ ਛੋਟੀ ਜਿਹੀ ਮੋਜੂਦਗੀ ਚ ਹਾਜ਼ਰ ਹੋਣਾ , ਚਰਨਜੀਤ ਚੰਨੀ ਖਿਲ਼ਾਫ ਬਿਆਨਬਾਜੀ ਅਤੇ ਸੁਰਜੀਤ ਧੀਮਾਨ ,ਕੇਵਲ ਕ੍ਰਿਸ਼ਣ ਢਿੱਲੋਂ ਵਰਗੇ ਨੇਤਾਵਾਂ ਨਾਲ ਮੇਲਜੋਲ ਇਸ ਅਨੁਸ਼ਾਸਨਹੀਨਤਾ ਦਾ ਮੁੱਖ ਬਿੰਦੂ ਹੈ ।ਇਸ ਚਿੱਠੀ ਦੇ ਬਾਹਰ ਆਉਣ ਤੋਂ ਬਾਅਦ ਸਿੱਧੂ ਵਲੋਂ ਕੋਈ ਪ੍ਰਤੀਕਰਮ ਨਹੀਂ ਆਇਆ ਹੈ ।
ਪੰਜਾਬ ਕਾਂਗਰਸ ਦੀ ਸਿਫਾਰਿਸ਼ ਦਾ ਉਸੇ ਦਿਨ ਆਉਣਾ ਜਿਸ ਦਿਨ ਪ੍ਰਸ਼ਾਂਤ ਕਿਸ਼ੋਰ ਆਪਣੀ ਪਾਰਟੀ ਦਾ ਐਲਾਨ ਕਰਦੇ ਹਨ , ਇਨ੍ਹਾਂ ਸਾਰੀਆਂ ਗਤੀਵਿਧੀਆਂ ਨੂੰ ਆਪਸ ਚ ਜੋੜ ਕੇ ਦੇਖਿਆ ਜਾ ਰਿਹਾ ਹੈ ।