ਚੰਡੀਗੜ੍ਹ- ਸੀਨੀਅਰ ਆਈ.ਏ.ਐਸ. ਅਫ਼ਸਰ ਸੰਜੇ ਪੋਪਲੀ ਅਤੇ ਸੀਵਰੇਜ ਬੋਰਡ ਦੇ ਇਕ ਅਧਿਕਾਰੀ ਨੂੰ ਵਿਜੀਲੈਂਸ ਨੇ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਸੰਜੇ ਪੋਪਲੀ ਵਲੋਂ ਸੀਵਰੇਜ ਬੋਰਡ ਵਿੱਚ ਤਾਇਨਾਤੀ ਦੌਰਾਨ ਸੱਤ ਕਰੋੜ ਦੇ ਇੱਕ ਪ੍ਰਾਜੈਕਟ ਸਬੰਧੀ ਠੇਕੇਦਾਰ ਕੋਲੋਂ ਕਮਿਸ਼ਨ ਮੰਗਣ ਦਾ ਦੋਸ਼ ਹੈ। ਠੇਕੇਦਾਰ ਨੇ ਰਿਸ਼ਵਤ ਦੀ ਪਹਿਲੀ ਕਿਸ਼ਤ ਦੇਣ ਤੋਂ ਬਾਅਦ ਦੂਜੀ ਕਿਸ਼ਤ ਮੰਗਣ ਸਮੇਂ ਫੋਨ ‘ਤੇ ਰਿਕਾਰਡਿੰਗ ਕਰ ਲਈ ਅਤੇ ਸਰਕਾਰ ਨੂੰ ਭੇਜ ਦਿੱਤੀ ।
ਆਈ.ਏ.ਐੱਸ. ਅਫ਼ਸਰ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਨੂੰ ਅੱਜ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਸੰਜੇ ਪੋਪਲੀ ਸਾਲ 2008 ਬੈਚ ਦੇ ਸੀਨੀਅਰ ਆਈਏਐਸ ਅਧਿਕਾਰੀ ਹਨ ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ । ਪੋਪਲੀ ਦੇ ਨਾਲ ਸੀਵਰੇਜ ਬੋਰਡ ਦੇ ਇੱਕ ਅਧਿਕਾਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਸੰਜੇ ਪੋਪਲੀ ਨੇ ਸੀਵਰੇਜ ਬੋਰਡ ਵਿੱਚ ਰਹਿੰਦੇ ਹੋਏ ਸੱਤ ਕਰੋੜ ਦੇ ਸੀਵਰੇਜ ਪ੍ਰੋਜੈਕਟ ਵਿੱਚ 1 ਫ਼ੀਸਦੀ ਕਮਿਸ਼ਨ ਮੰਗਿਆ ਸੀ। ਇਸ ਵਿਰੁੱਧ ਸ਼ਿਕਾਇਤ ਮਿਲਣ ਮਗਰੋਂ ਸੋਮਵਾਰ ਦੇਰ ਰਾਤ ਪੋਪਲੀ ਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪੋਪਲੀ ਇਸ ਸਮੇਂ ਪੈਨਸ਼ਨ ਡਾਇਰੈਕਟਰ ਸਨ। ਦੋਵਾਂ ਨੂੰ ਅੱਜ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
Koo AppPunjab Vigilance Bureau has arrested IAS officer Sanjay Popli for allegedly demanding a 1% commission as a bribe for clearance of tenders for laying of sewerage pipeline at Nawanshahr. His accomplice identified as Sandeep Wats has also been rounded up from Jalandhar.– Government of Punjab (@PunjabGovtIndia) 21 June 2022