● On air now · ਟੀਵੀ ਪੰਜਾਬ

Punjabi News · Since 2013

Breaking

ਸਿੱਧੂ ਨੇ ਟਵੀਟ ਕਰ ਮੋਦੀ ਤੇ ਬਾਦਲਾਂ ਖ਼ਿਲਾਫ਼ ਕੱਢੀ ਭੜਾਸ

ਜਲੰਧਰ : ਸਦਾ ਸੁਰਖ਼ੀਆਂ ਚ ਰਹਿਣ ਵਾਲੇ ਤੇਜ਼ ਤਰਾਰ ਸਿਆਸਤਦਾਨ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਅੱਜ ਦੋ ਟਵੀਟ ਕਰਕੇ ਕੇਂਦਰ ਦੀ ਮੋਦੀ ਸਰਕਾਰ ਅਤੇ ਬਾਦਲ ਪਰਿਵਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਆਪਣੇ ਪਹਿਲੇ ਟਵੀਟ ਵਿਚ ਲਿਖਿਆ ਹੈ ਕਿ…


ਜਲੰਧਰ : ਸਦਾ ਸੁਰਖ਼ੀਆਂ ਚ ਰਹਿਣ ਵਾਲੇ ਤੇਜ਼ ਤਰਾਰ ਸਿਆਸਤਦਾਨ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਅੱਜ ਦੋ ਟਵੀਟ ਕਰਕੇ ਕੇਂਦਰ ਦੀ ਮੋਦੀ ਸਰਕਾਰ ਅਤੇ ਬਾਦਲ ਪਰਿਵਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਆਪਣੇ ਪਹਿਲੇ ਟਵੀਟ ਵਿਚ ਲਿਖਿਆ ਹੈ ਕਿ ਹਤਾਸ਼ ਹੋ ਚੁੱਕੀ ਮੋਦੀ ਸਰਕਾਰ ਕਿਸਾਨਾਂ ਖ਼ਿਲਾਫ਼ ਹਮਲਾਵਰ ਹੈ।

ਇਹ ਇਸ ਯੋਗ ਵੀ ਨਹੀਂ ਹੈ ਕਿ ਐਮ ਐਸ ਪੀ ਨੂੰ ਲੀਗਲ ਕਵਰ ਦੇ ਸਕੇ। ਮੋਦੀ ਸਰਕਾਰ ਨੂੰ ਸਿਰਫ਼ ਕਾਰਪੋਰੇਟ ਜਗਤ ਦੇ ਹਿੱਤ ਪਿਆਰੇ ਹਨ ਤੇ ਇਹ ਜ਼ਬਰਦਸਤੀ 3 ਕਾਲੇ ਕਾਨੂੰਨ ਲਾਗੂ ਕਰਨ ‘ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਨੇ ਕਿਸਾਨਾਂ ਦੇ ਹੱਕ ਵਿਚ 2017 ਵਿਚ ਪ੍ਰੋਗਰਾਮ ਦਿੱਤਾ ਸੀ, ਸੂਬੇ ਨੂੰ ਉਸ ਦਾ ਸਮਰਥਨ ਕਰਨਾ ਚਾਹੀਦਾ ਹੈ।

ਇਸ ਦੇ ਨਾਲ ਹੀ ਅਗਲੇ ਟਵੀਟ ਵਿਚ ਉਨ੍ਹਾਂ ਲਿਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੋਲੀਕਾਂਡ ਪਿੱਛੇ ਬਾਦਲਾਂ ਦੀ ਸਿਆਸੀ ਦਖ਼ਲਅੰਦਾਜ਼ੀ ਤੇ ਚੋਣਾਵੀ ਧਰੁਵੀਕਰਨ ਹੈ। ਇਨ੍ਹਾਂ ਵਲੋਂ ਡੇਰਾ ਮੁਖੀ ਨੂੰ ਚੋਣਾਂ ਲਈ ਵਰਤਿਆ ਗਿਆ ਪ੍ਰੰਤੂ ਉਸ ਖ਼ਿਲਾਫ਼ 2007-14 ਵਿਚਕਾਰ ਕੋਈ ਕਾਰਵਾਈ ਨਹੀਂ ਕੀਤੀ ਗਈ। ਅਦਾਲਤਾਂ ਵਿਚ ਕੋਈ ਚਲਾਣ ਪੇਸ਼ ਨਹੀਂ ਕੀਤਾ ਗਿਆ ਅਤੇ ਇਨ੍ਹਾਂ ਵਲੋਂ ਐਫ.ਆਈ.ਆਰ. ਰੱਦ ਕਰਨ ਦਾ ਹੁਕਮ ਦਿੱਤਾ ਗਿਆ ਸੀ।

ਟੀਵੀ ਪੰਜਾਬ ਬਿਊਰੋ


Filed under