ਮਯੰਕ ਅਗਰਵਾਲ ਦੀ ਕਪਤਾਨੀ ਵਿੱਚ ਪੰਜਾਬ ਕਿੰਗਜ਼ ਆਪਣਾ ਪਹਿਲਾ ਆਈਪੀਐਲ ਖਿਤਾਬ ਜਿੱਤਣ ਦੇ ਇਰਾਦੇ ਨਾਲ ਉਤਰੇਗੀ। ਮਯੰਕ ਪਹਿਲੀ ਵਾਰ ਆਈਪੀਐਲ ਵਿੱਚ ਕਿਸੇ ਟੀਮ ਦੀ ਅਗਵਾਈ ਕਰ ਰਹੇ ਹਨ। ਇਸ ਸੀਜ਼ਨ ‘ਚ ਉਸ ਦੇ ਸਾਹਮਣੇ ਵੱਡੀ ਚੁਣੌਤੀ ਹੋਵੇਗੀ। ਪਿਛਲੇ 14 ਸੈਸ਼ਨਾਂ ‘ਚ ਪੰਜਾਬ ਕਿੰਗਜ਼ ਸਿਰਫ ਦੋ ਵਾਰ ਹੀ ਪਲੇਆਫ ‘ਚ ਪਹੁੰਚੀ ਹੈ।
ਸਾਲ 2008 ‘ਚ ਇਹ ਟੀਮ ਪਲੇਆਫ ‘ਚ ਪਹੁੰਚੀ ਸੀ, ਜਿਸ ਤੋਂ ਬਾਅਦ ਸਾਲ 2014 ‘ਚ ਟੀਮ ਨੇ ਫਾਈਨਲ ਤੱਕ ਦਾ ਸਫਰ ਤੈਅ ਕੀਤਾ ਸੀ ਪਰ ਟੀਮ ਖਿਤਾਬ ਜਿੱਤਣ ‘ਚ ਅਸਫਲ ਰਹੀ। ਉਸ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ 3 ਵਿਕਟਾਂ ਨਾਲ ਜਿੱਤ ਦਰਜ ਕਰਕੇ ਆਪਣਾ ਦੂਜਾ ਖਿਤਾਬ ਜਿੱਤਿਆ ਸੀ।
Punjab Kings Full IPL 2022 schedule
27 ਮਾਰਚ: ਪੰਜਾਬ ਕਿੰਗਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ – ਡੀਵਾਈ ਪਾਟਿਲ ਸਟੇਡੀਅਮ, ਮੁੰਬਈ (ਸ਼ਾਮ 7.30)
3 ਅਪ੍ਰੈਲ: ਚੇਨਈ ਸੁਪਰ ਕਿੰਗਜ਼ ਬਨਾਮ ਪੰਜਾਬ ਕਿੰਗਜ਼ – ਬੇਬਰੋਨ ਸਟੇਡੀਅਮ, ਮੁੰਬਈ (ਸ਼ਾਮ 7.30)
8 ਅਪ੍ਰੈਲ: ਪੰਜਾਬ ਕਿੰਗਜ਼ ਗੁਜਰਾਤ ਟਾਇਟਨਸ – ਬੇਬਰੋਨ ਸਟੇਡੀਅਮ, ਮੁੰਬਈ (ਸ਼ਾਮ 7.30 ਵਜੇ)
13 ਅਪ੍ਰੈਲ: ਮੁੰਬਈ ਇੰਡੀਅਨਜ਼ ਬਨਾਮ ਪੰਜਾਬ ਕਿੰਗਜ਼ – ਮਹਾਰਾਸ਼ਟਰ ਕ੍ਰਿਕਟ ਸਟੇਡੀਅਮ, ਪੁਣੇ (ਸ਼ਾਮ 7.30))
17 ਅਪ੍ਰੈਲ: ਪੰਜਾਬ ਕਿੰਗਜ਼ ਬਨਾਮ ਸਨਰਾਈਜ਼ਰਜ਼ ਹੈਦਰਾਬਾਦ – ਮਹਾਰਾਸ਼ਟਰ ਕ੍ਰਿਕਟ ਸਟੇਡੀਅਮ, ਪੁਣੇ ਦੁਪਹਿਰ 3.30 ਵਜੇ)
20 ਅਪ੍ਰੈਲ: ਦਿੱਲੀ ਕੈਪੀਟਲਜ਼ ਬਨਾਮ ਪੰਜਾਬ ਕਿੰਗਜ਼ – ਮਹਾਰਾਸ਼ਟਰ ਕ੍ਰਿਕਟ ਸਟੇਡੀਅਮ, ਪੁਣੇ (ਸ਼ਾਮ 7.30)
25 ਅਪ੍ਰੈਲ: ਪੰਜਾਬ ਕਿੰਗਜ਼ ਬਨਾਮ ਚੇਨਈ ਸੁਪਰ ਕਿੰਗਜ਼ – ਵਾਨਖੇੜੇ ਸਟੇਡੀਅਮ, ਮੁੰਬਈ (ਸ਼ਾਮ 7.30)
29 ਅਪ੍ਰੈਲ: ਪੰਜਾਬ ਕਿੰਗਜ਼ ਬਨਾਮ ਲਖਨਊ ਸੁਪਰ ਜਾਇੰਟਸ – ਮਹਾਰਾਸ਼ਟਰ ਕ੍ਰਿਕਟ ਸਟੇਡੀਅਮ, ਪੁਣੇ (ਸ਼ਾਮ 7.30)
3 ਮਈ: ਗੁਜਰਾਤ ਟਾਇਟਨਸ ਬਨਾਮ ਪੰਜਾਬ ਕਿੰਗਜ਼ – ਡੀਵਾਈ ਪਾਟਿਲ ਸਟੇਡੀਅਮ, ਮੁੰਬਈ (ਸ਼ਾਮ 7.30 ਵਜੇ)
7 ਮਈ: ਪੰਜਾਬ ਕਿੰਗਜ਼ ਬਨਾਮ ਰਾਜਸਥਾਨ ਰਾਇਲਜ਼ – ਵਾਨਖੇੜੇ ਸਟੇਡੀਅਮ, ਮੁੰਬਈ (3.30 ਵਜੇ)
13 ਮਈ: ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਪੰਜਾਬ ਕਿੰਗਜ਼ – ਬੇਬਰੋਨ ਸਟੇਡੀਅਮ, ਮੁੰਬਈ (ਸ਼ਾਮ 7.30)
16 ਮਈ: ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪੀਟਲਜ਼ – ਡੀਵਾਈ ਪਾਟਿਲ ਸਟੇਡੀਅਮ, ਮੁੰਬਈ (ਸ਼ਾਮ 7.30 ਵਜੇ)
22 ਮਈ: ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਪੰਜਾਬ ਕਿੰਗਜ਼ – ਵਾਨਖੇੜੇ ਸਟੇਡੀਅਮ, ਮੁੰਬਈ (ਸ਼ਾਮ 7.30 ਵਜੇ)
Punjab Kings Full Squad for IPL 2022 :
ਮਯੰਕ ਅਗਰਵਾਲ, ਅਰਸ਼ਦੀਪ ਸਿੰਘ, ਸ਼ਿਖਰ ਧਵਨ, ਕਾਗਿਸੋ ਰਬਾਡਾ, ਜੌਨੀ ਬੇਅਰਸਟੋ, ਰਾਹੁਲ ਚਾਹਰ, ਸ਼ਾਹਰੁਖ ਖਾਨ, ਹਰਪ੍ਰੀਤ ਬਰਾੜ, ਪ੍ਰਭਸਿਮਰਨ ਸਿੰਘ, ਜਿਤੇਸ਼ ਸ਼ਰਮਾ, ਲਿਆਮ ਲਿਵਿੰਗਸਟੋਨ, ਓਡੀਅਨ ਸਮਿਥ, ਸੰਦੀਪ ਸ਼ਰਮਾ, ਰਾਜ ਬਾਵਾ, ਰਿਸ਼ੀ ਧਵਨ, ਪ੍ਰੇਰਕ ਮਾਨਕੜ, ਵੈਭਵ ਅਰੋੜਾ, ਅੰਸ਼ ਪਟੇਲ, ਬਲਤੇਜ ਢਾਂਡਾ, ਰਿਤਿਕ ਚੈਟਰਜੀ, ਨਾਥਨ ਐਲਿਸ, ਅਥਰਵ ਟੇਡੇ, ਭਾਨੁਕਾ ਰਾਜਪਕਸ਼ੇ, ਬੇਨ ਹਾਵਲ।