ਜਲੰਧਰ- ਪੰਜਾਬ ਭਰ ਦੇ ਕਿਸਾਨਾ ਵਲੋਂ ਪੰਜਾਬ ਸਰਕਾਰ ‘ਤੇ ਦਬਾਅ ਬਣਾ ਕੇ ਆਪਣੀ ਜਾਇਜ਼ ਮੰਗਾ ਮਨਵਾ ਲਈਆਂ ਗਈਆਂ ਹਨ । ਹੁਣ ਇਸਤੋਂ ਬਾਅਦ ਪੰਜਾਬ ਦੇ ਰੋਡਵੇਜ਼ ਅਤੇ ਪਨਬਸ ਦੇ ਮੁਲਾਜ਼ਮ ਸਰਕਾਰ ਖਿਲਾਫ ਮਹੌਲ ਬਣਾਈ ਬੈਠੇ ਹਨ । ਇਲਜ਼ਾਮ ਹਨ ਕਿ ਚੰਡੀਗੜ੍ਹ ਡਿਪੂ ਤੋਂ ਕਈ ਮੁਲਾਜ਼ਮਾਂ ਨੂੰ ਗਲਤ ਤਰੀਕੇ ਨਾਲ ਹਟਾ ਦਿੱਤਾ ਗਿਆ । ਕੱਚੇ ਮੁਲਾਜ਼ਮਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਦਾ ਖਜਾਨਾ ਭਰਨ ਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਿਭਾਗ ਨੂੰ ਪਿਛਲੇ ਦi ਮਹੀਨਿਆਂ ਤੋਂ ਤਣਖਾਹ ਜਾਰੀ ਨਹੀਂ ਕੀਤੀ ਗਈ ਹੈ ।
ਠੇਕਾ ਮੁਲਾਜ਼ਮਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾ ‘ਤੇ ਗੌਰ ਨਾ ਕੀਤਾ ਗਿਆ ਤਾਂ ਉਹ ਤਿੱਖਾ ਅੰਦੋਲਨ ਵਿੱਢਨ ਲਈ ਮਜ਼ਬੂਰ ਹੋ ਜਾਣਗੇ ।ਸਰਕਾਰ ਪਰਤੀ ਆਪਣੇ ਰੋਸ ਜਤਾਉਂਦੇ ਹੋਏ ਮੁਲਾਜ਼ਮਾਂ ਵਲੋਂ ਪੰਜਾਬ ਦੇ 18 ਡਿਪੁਆਂ ‘ਤੇ ਕਰੀਬ 500 ਬੱਸਾਂ ਖੜੀਆਂ ਕਰ ਦਿੱਤੀਆਂ ਗਈਆਂ ।ਸੰਘਰਸ਼ ਕਮੇਟੀਆਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦਾ ਅਗਲਾ ਕਦਮ ਪੰਜਾਬ ਭਰ ਚ ਬੱਸਾਂ ਦਾ ਚੱਕਾ ਜਾਮ ਕਰਨਾ ਹੋਵੇਗਾ ।