ਸਾਲ ਪਹਿਲਾਂ ਕੈਨੇਡਾ ਗਏ ਨਵਾਂ ਸ਼ਹਿਰ ਦੇ ਪੰਜਾਬੀ ਨੌਜਵਾਨ ਦੀ ਮੌ.ਤ

ਡੈਸਕ- ਕੈਨੇਡਾ ਦੀ ਧਰਤੀ ‘ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕੈਲਗਰੀ ਵਿੱਚ ਇੱਕ ਪੰਜਾਬੀ ਨੌਜਵਾਨ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਪੁਨੀਤ ਸ਼ਰਮਾ ਵਜੋਂ ਹੋਈ ਹੈ। ਪੁਨੀਤ ਸ਼ਰਮਾ ਨਵਾਂ ਸ਼ਹਿਰ ਦੇ ਮੁਕੰਦਪੁਰ ਦਾ ਰਹਿਣ ਵਾਲਾ ਸੀ। ਉਹ ਇੱਕ ਸਾਲ ਪਹਿਲਾਂ ਹੀ ਭਰਾ ਕੋਲ ਵਿਦੇਸ਼ ਗਿਆ ਸੀ ਅਤੇ ਹੁਣ ਇਹ ਭਾਣਾ ਵਾਪਰ ਗਿਆ।

ਜਾਣਕਾਰੀ ਅਨੁਸਾਰ ਪੁਨੀਤ ਸ਼ਰਮਾ ਨਵਾਂ ਸ਼ਹਿਰ ਦੇ ਮੁਕੰਦਪੁਰ ਦਾ ਰਹਿਣ ਵਾਲਾ ਸੀ ਜੋ ਕਿ ਇੱਕ ਸਾਲ ਪਹਿਲਾਂ ਆਪਣੇ ਭਰਾ ਸਾਹਿਲ ਸ਼ਰਮਾ ਦੇ ਕੋਲ ਕੈਨੇਡਾ ਗਿਆ ਸੀ। ਸਾਹਿਲ ਸ਼ਰਮਾ ਬਾਹਰ ਕਿਤੇ ਕੰਮ ਗਿਆ ਹੋਇਆ ਸੀ। ਪੁਨੀਤ ਸ਼ਰਮਾ ਘਰ ਵਿੱਚ ਇਕੱਲਾ ਸੀ ਤੇ ਜਦੋਂ ਸਾਹਿਲ ਘਰੇ ਵਾਪਸ ਆਇਆ ਤਾਂ ਪੁਨੀਤ ਸ਼ਰਮਾ ਗੇਟ ਨਹੀਂ ਖੋਲ ਰਿਹਾ ਸੀ ਤਾਂ ਉਸਨੇ ਕਿਸੇ ਤਰੀਕੇ ਕੁੰਡਾ ਖੁਲਵਾਇਆ।

ਸਾਹਿਲ ਨੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਪੁਨੀਤ ਦੀ ਲਾਸ਼ ਬਾਥਰੂਮ ਦੇ ਵਿੱਚ ਪਈ ਸੀ। ਪੁਨੀਤ ਦਾ ਜਨਮਦਿਨ 13 ਤਰੀਕ ਨੂੰ ਸੀ ਪਰ ਉਸ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ। ਉਸਦੀ ਬੇਵਕਤੀ ਮੌਤ ਕਾਰਨ ਪਰਿਵਾਰ ਨੂੰ ਵੱਡਾ ਸਦਮਾ ਲੱਗਿਆ ਹੈ।