TV Punjab | Punjabi News Channel

ਪੀਵੀ ਸਿੰਧੂ ਚੀਨੀ ਤਾਈਪੇ ਦੀ ਤਾਈ ਜ਼ੂ-ਯਿੰਗ ਤੋਂ ਹਾਰੀ

ਟੋਕੀਓ : ਅੱਜ ਕਰੋੜਾਂ ਭਾਰਤੀ ਖੇਡ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਪੀਵੀ ਸਿੰਧੂ ਅਤੇ ਚੀਨੀ ਤਾਈਪੇ ਦੀ ਤਾਈ ਜ਼ੂ-ਯਿੰਗ ਦੇ ਸੈਮੀਫਾਈਨਲ ਮੈਚ ‘ਤੇ ਟਿਕੀਆਂ ਹੋਈਆਂ ਸਨ ਪਰ ਉਹ ਚੀਨੀ ਤਾਈਪੇ ਦੀ ਤਾਈ ਜ਼ੂ-ਯਿੰਗ ਤੋਂ 18-21, 12-21 ਦੇ ਫਰਕ ਨਾਲ ਹਾਰ ਗਈ। ਪਿਛਲੇ ਮੈਚ ਵਿਚ ਸਿੰਧੂ ਨੇ ਜਿਸ ਤਰੀਕੇ ਨਾਲ ਜਾਪਾਨੀ ਖਿਡਾਰਨ ਨੂੰ ਇਕਤਰਫਾ ਹਰਾਇਆ ਸੀ ਉਸ ਨੇ ਭਾਰਤੀਆਂ ਦੀਆਂ ਉਮੀਦਾਂ ਨੂੰ ਬਹੁਤ ਵਧਾ ਦਿੱਤਾ ਸੀ। ਹੁਣ ਉਹ ਕੱਲ੍ਹ ਕਾਂਸੇ ਦੇ ਤਗਮੇ ਲਈ ਖੇਡੇਗੀ।

ਟੀਵੀ ਪੰਜਾਬ ਬਿਊਰੋ

Exit mobile version