● On air now · ਟੀਵੀ ਪੰਜਾਬ

Punjabi News · Since 2013

Breaking

ਪਾਕਿਸਤਾਨ ਦੀ ਸਪਿਨਰ ਗੁਲਾਮ ਫਾਤਿਮਾ ਨੇ ਕੀਤਾ ਕਮਾਲ

ਇਸਲਾਮਾਬਾਦ : ਪਾਕਿਸਤਾਨ ਵਿਚ ਖੇਡੇ ਗਏ ਮਹਿਲਾ ਵਨਡੇ ਕੱਪ ਦੌਰਾਨ ਪਾਕਿਸਤਾਨ ਦੀ ਸਪਿਨਰ ਗੁਲਾਮ ਫਾਤਿਮਾ ਨੇ ਇਕ ਅਜਿਹੀ ਬਾਲਿੰਗ ਕੀਤੀ ਜਿਸਨੇ ਸਾਰਿਆਂ ਨੂੰ ਵਾਰਨ ਦੀ ਯਾਦ ਦਿਵਾ ਦਿੱਤੀ। ਦਰਅਸਲ, ਟੂਰਨਾਮੈਂਟ ਵਿਚ ਪੀਸੀਬੀ ਡਾਇਨਾਮਾਈਟਸ ਲਈ ਖੇਡ ਰਹੀ ਫਾਤਿਮਾ ਨੇ ਪੀਸੀਬੀ ਸਟਰਾਈਕਰਸ…


ਇਸਲਾਮਾਬਾਦ : ਪਾਕਿਸਤਾਨ ਵਿਚ ਖੇਡੇ ਗਏ ਮਹਿਲਾ ਵਨਡੇ ਕੱਪ ਦੌਰਾਨ ਪਾਕਿਸਤਾਨ ਦੀ ਸਪਿਨਰ ਗੁਲਾਮ ਫਾਤਿਮਾ ਨੇ ਇਕ ਅਜਿਹੀ ਬਾਲਿੰਗ ਕੀਤੀ ਜਿਸਨੇ ਸਾਰਿਆਂ ਨੂੰ ਵਾਰਨ ਦੀ ਯਾਦ ਦਿਵਾ ਦਿੱਤੀ। ਦਰਅਸਲ, ਟੂਰਨਾਮੈਂਟ ਵਿਚ ਪੀਸੀਬੀ ਡਾਇਨਾਮਾਈਟਸ ਲਈ ਖੇਡ ਰਹੀ ਫਾਤਿਮਾ ਨੇ ਪੀਸੀਬੀ ਸਟਰਾਈਕਰਸ ਦੇ ਖਿਲਾਫ ਮੈਚ ਦੇ ਦੌਰਾਨ, ਬੱਲੇਬਾਜ਼ ਫਰੀਹਾ ਉੱਤੇ ਇਕ ਅਜਿਹੀ ਗੇਂਦ ਸੁੱਟੀ ਜਿਸਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਜਦੋਂ ਇਕ ਗੇਂਦਬਾਜ਼ ਕ੍ਰਿਕਟ ਪਿੱਚ ਉੱਤੇ ਕੁਝ ਵੱਖਰਾ ਕਰਦਾ ਹੈ, ਤਾਂ ਉਸਦੀ ਤੁਲਨਾ ਵਾਰਨ ਦੀ ਕਲਾ ਨਾਲ ਕੀਤੀ ਜਾਂਦੀ ਹੈ।

ਟੀਵੀ ਪੰਜਾਬ ਬਿਊਰੋ


Filed under