Vancouver – ਕਿਊਬੈਕ ‘ਚ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਵੈਕਸੀਨ ਪਾਸਪੋਰਟ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਅੱਜ ਪ੍ਰੀਮਿਅਰ ਫਰੈਂਸੂਆ ਲਿਗੋਅ ਵੱਲੋਂ ਇਸ ਬਾਰੇ ਐਲਾਨ ਕੀਤਾ ਹੈ। ਉਨ੍ਹਾਂ ਨੇ ਸੂੱਬੇ ‘ਚ ਵੈਕਸੀਨ ਪਾਸਪੋਰਟ ਸ਼ੁਰੂ ਕਰਨ ਦਾ ਐਲਾਨ ਕੀਤਾ।ਲਿਗੋਅ ਨੇ ਕਿਹਾ ਕਿ ਨਵੇਂ ਵੈਕਸੀਨ ਪਾਸਪੋਰਟ ਸਿਸਟਮ ਦੀਬਾਕੀ ਜਾਣਕਾਰੀ ਜਲਦ ਸਾਂਝੀ ਕੀਤੀ ਜਾਵੇਗੀ।ਦੱਸਦਈਏ ਕਿ ਸੂਬੇ ਵਿਚ ਪਹਿਲਾਂ ਦੇ ਮੁਕਾਬਲੇ ਨਵੇਂ ਕੋਵਿਡ ਕੇਸਾਂ ਵਿਚ ਵਾਧਾ ਹੋ ਰਿਹਾ ਹੈ ਇਨ੍ਹਾਂ ਹੀ ਨਹੀਂ ਕੋਵਿਡ ਸਬੰਧੀ ਮੌਤਾਂ ਅਤੇ ਹਸਪਤਾਲ ਵਿਚ ਮਰੀਜ਼ਾਂ ਗਿਣਤੀ ਵੱਧ ਰਹੀ ਹੈ। ਇਸ ਸਭ ਨੂੰ ਧਿਆਨ ‘ਚ ਰੱਖਦਿਆਂ ਵੈਕਸੀਨ ਪਾਸਪੋਰਟ ਸਿਸਟਮ ਨੂੰਸੂਬੇ ’ਚ ਲਾਗੂ ਕੀਤਾ ਜਾ ਰਿਹਾ ਹੈ। ਕਿਊਬੈਕ ਵਿਚ ‘ਵੈਕਸੀਨ ਪਾਸਪੋਰਟ’ ਸਿਸਟਮ ਸ਼ੁਰੂ ਕਰਨ ਪਿੱਛੇ ਇਹ ਵੀ ਕਾਰਨ ਹੈ ਕਿ ਪ੍ਰੋਵਿੰਸ ‘ਚ ਇਕ ਹੋਰ ਤਾਲਾਬੰਦੀ ਤੋਂ ਬਚਿਆ ਜਾ ਸਕੇ । ਦੱਸਣਯੋਗ ਹੈ ਕਿ ਫਰਾਂਸ, ਇਟਲੀ ਅਤੇ ਨਿਊਯੌਰਕ ਸ਼ਹਿਰ ਵਿਚ ਪਹਿਲਾਂ ਹੀ ਇਸ ਸਿਸਟਮ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਇਸ ਹਫਤੇ ਦੀ ਸ਼ੁਰੂਆਤ ਵਿਚ ਕਿਊਬੈਕ ਦੇ ਹੈਲਥ ਮਨਿਸਟਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਸੂਬੇ ਵਿਚ ਲੌਕਡਾਉਨ ਲਗਾਏ ਜਾਣ ਦੀ ਬਜਾਏ, ਜੋ ਲੋਕ ਪੂਰੀ ਤਰਾਂ ਵੈਕਸਿਨੇਟ ਨਹੀਂ ਹੋਏ ਹਨ ਉਹਨਾਂ ਨੂੰ ਥੇਟਰ, ਜਿਮ ਅਤੇ ਅਜਿਹੀਆਂ ਥਾਂਵਾਂ ਤੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਜਿਥੇ ਵਾਇਰਸ ਫੈਲਣ ਦਾ ਖ਼ਤਰਾ ਵਧੇਰੇ ਹੋ ਸਕਦਾ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਊਬੈੱਕ ਦੇ ਵੈਕਸੀਨ ਪਾਸਪੋਰਟ ਸਿਸਟਮ ਸ਼ੁਰੂ ਕਰਨ ਦੇ ਫੈਸਲੇ ਦਾ ਸਮਰਥਨ ਕੀਤਾ ਹੈ ਅਤੇ ਉਹ ਅੰਤਰਰਾਸ਼ਟਰੀ ਯਾਤਰਾ ਵਿਚ ਆਸਾਨੀ ਵਾਸਤੇ ਹੋਰ ਸੂਬਿਆਂ ਵੱਲੋਂ ਵੀ ਅਜਿਹਾ ਕੀਤੇ ਜਾਣ ਦੀ ਹਿਮਾਇਤ ਕਰਨ ਲਈ ਤਿਆਰ ਹਨ। ਵੈਕਸੀਨ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਫ਼ੈਡਰਲ ਸਰਕਾਰ ਆਪਣੇ ਅਧਿਕਾਰ ਖੇਤਰ ਵਿਚ ਆਉਂਦੀਆਂ ਇੰਡਸਟਰੀਆਂ, ਜਿਵੇਂ ਕਿ ਏਅਰਲਾਈਨਾਂ, ਦੇ ਮੁਲਾਜ਼ਮਾਂ ਲਈ ਵੈਕਸੀਨ ਲੈਣਾ ਜ਼ਰੂਰੀ ਕੀਤੇ ਜਾਣ ਦੀ ਸਮੀਖਿਆ ਕਰ ਰਹੀ ਹੈ।