ਅੰਮ੍ਰਿਤਸਰ- ਅੰਮ੍ਰਿਤਸਰ ਪੂਰਬੀ ਹਲਕੇ ਦੀ ਭੱਖਦੀ ਸਿਆਸਤ ਚ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਬੇਟੀ ਰਾਬਿਆ ਸਿੱਧੂ ਦੀ ਵੀ ਐਂਟਰੀ ਹੋ ਗਈ ਹੈ.ਆਪਣੀ ਪਿਤਾ ਲਈ ਪ੍ਰਚਾਰ ਕਰ ਰਹੀ ਰਾਬਿਆ ਨੇ ਅਕਾਲੀ ਦਲ ਦੇ ਵਿਰੋਧੀ ਉਮੀਦਵਾਰ ਬਿਕਰਮ ਮਜੀਠੀਆ ‘ਤੇ ਖੂਬ ਨਿਸ਼ਾਨੇ ਲਗਾਏ ਹਨ.ਰਾਬਿਆ ਦਾ ਕਹਿਣਾ ਹੈ ਕਿ ਹਲਕੇ ਦੇ ਲੋਕਾਂ ਨੂੰ ਅਕਾਲੀ ਨੇਤਾਵਾਂ ਵਲੋਂ ਧਮਕਾਇਆ ਜਾ ਰਿਹਾ ਹੈ.
ਪੂਰਬੀ ਹਲਕੇ ਚ ਪ੍ਰਚਾਰ ਕਰ ਰਹੀ ਰਾਬਿਆ ਨੇ ਕਿਹਾ ਕਿ ਮਜੀਠੀਆ ਅੰਕਲ ਨੇ ਸਿਆਸਤ ਦੇ ਗੁਰ ਉਨ੍ਹਾਂ ਦੇ ਪਿਤਾ ਤੋਂ ਲਏ ਹਨ.ਇਸ ਬਾਬਤ ਉਨ੍ਹਾਂ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ.ਸਿੱਧੂ ਦੀ ਬੇਟੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਗੱਲਬਾਤ ਦੌਰਾਨ ਭਾਵੁਕ ਹੋ ਜਾਂਦੇ ਹਨ.ਉਹ ਪੰਜਾਬ ਦੀ ਸਿਆਸਤ ਬਦਲਨਾ ਚਾਹੁੰਦੇ ਹਨ.ਇੱਕ ਸਵਾਲ ਦੇ ਜਵਾਬ ਚ ਉਨ੍ਹਾਂ ਕਿਹਾ ਕਿ ਪਿਤਾ ਦੀ ਜਿੱਤ ਤੋਂ ਬਾਅਦ ਉਹ ਵਿਆਹ ਕਰਵਾਏਗੀ.
ਆਪਣੇ ਪਿਤਾ ਦੀ ਜਿੱਤ ਨੂੰ ਯਕੀਨੀ ਦੱਸਦਿਆਂ ਰਾਬਿਆਂ ਨੇ ਦਾਅਵਾ ਕੀਤਾ ਹੈ ਕਿ ਪੂਰਬੀ ਹਲਕੇ ਚ ਸੱਚ ਦੀ ਹੀ ਜਿੱਤ ਹੋਵੇਗੀ.ਜੇਕਰ ਅਕਾਲੀ ਦਲ ਦਾ ਪੰਜਾਬ ਚ ਰਾਜ ਆ ਗਿਆ ਤਾਂ ਗਲੀ ਗਲੀ ਚ ਨਸ਼ਾ ਵਿਕੇਗਾ.
ਰਾਬਿਆ ਸਿੱਧੂ ਦੇ ਮਜੀਠੀਆ ‘ਤੇ ਇਲਜ਼ਾਮ, ‘ਲੋਕਾਂ ਨੂੰ ਧਮਕਾ ਰਹੇ ਨੇ ਮਜੀਠੀਆ ਅੰਕਲ ਦੇ ਸਮਰਥਕ’
