ਚੰਡੀਗੜ੍ਹ- ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਤੋਂ ਪੰਜਾਬ ਦੇ ਦੌਰੇ ‘ਤੇ ਆ ਰਹੇ ਨੇ.ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਢਾ ਨੇ ਜਾਣਕਾਰੀ ਦਿੰਦਿਆ ਦੱਸਿਆ ਕੀ 12 ਅਤੇ 13 ਜਨਵਰੀ ਨੂੰ ਦੋ ਦਿਨਾਂ ਦੇ ਦੌਰੇ ‘ਤੇ ਆ ਰਹੇ ਨੇ.ਇੱਕ ਸਵਾਲ ਦਾ ਜਵਾਬ ਦਿੰਦਿਆ ਰਾਘਵ ਨੇ ਕਿਹਾ ਕੀ ਸੰਭਾਵਨਾਵਾਂ ਹਨ ਕੀ ਕੇਜਰੀਵਾਲ ਆਪਣੀ ਇਸ ਫੇਰੀ ਦੌਰਾਨ ‘ਆਪ’ ਦੇ ਸੀ.ਐੱਮ ਉਮੀਦਵਾਰ ਦਾ ਐਲਾਨ ਕਰ ਦੇਣਗੇ.
ਸੰਯੁਕਤ ਸਮਾਜ ਮੋਰਚੇ ਨਾਲ ਗਠਜੋੜ ਨਾ ਬਨਣ ਨੂੰ ਲੈ ਕੇ ਚੱਢਾ ਵਲੋਂ ਕਈ ਵੀ ਬਿਆਨ ਨਹੀਂ ਦਿੱਤਾ ਗਿਆ.ਲੋਕ ਇਨਸਾਫ ਪਾਰਟੀ ਨਾਲ ਗਠਜੋੜ ਟੁੱਟਣ ਅਤੇ ਸਿਮਰਜੀਤ ਬੈਂਸ ਦੇ ਭਾਜਪਾ ਚ ਜਾਣ ਦੀਆਂ ਅਟਕਲਾਂ ‘ਤੇ ਉਨ੍ਹਾਂ ਕਿਹਾ ਕੀ ‘ਆਪ’ ਪੰਜਾਬ ਚ ਇਕੱਲਿਆਂ ਹੀ ਚੋਣ ਲੜੇਗੀ.
ਪੀ.ਐੱਮ ਮੋਦੀ ਦੀ ਸੁਰੱਖਿਆ ਮਾਮਲੇ ਚ ਹੋਈ ਚੂਕ ‘ਤੇ ‘ਆਪ’ ਨੇ ਪੰਜਾਬ ਦੀ ਕਾਂਗਰਸ ਨੂੰ ਹੀ ਜ਼ਿੰਮੇਵਾਰ ਦੱਸਿਆ.ਰਾਮ ਰਹੀਮ ਡੇਰੇ ‘ਤੇ ਭਾਜਪਾ ਨੇਤਾਵਾਂ ਦੀ ਮੌਜੂਦਗੀ ‘ਤੇ ਹੀ ਰਾਘਵ ਚੱਢਾ ਬੋਲਦੇ ਨਜ਼ਰ ਨਹੀ ਆਏ.ਚੱਢਾ ਨੇ ਬੜੇ ਹੀ ਵਿਸ਼ਵਾਸ ਭਰੇ ਅੰਦਾਜ਼ ਚ ਕਿਹਾ ਕੀ ਪੰਜਾਬ ਚ ਭਾਜਪਾ ਨੂੰ ਇੱਕ ਵੀ ਸੀਟ ਨਸੀਬ ਨਹੀਂ ਹੋਵੇਗੀ.