Site icon TV Punjab | Punjabi News Channel

ਸਿੱਧੂ ਨੇ ਰਿਸ਼ਤੇਦਾਰ ਨੂੰ ਦਿੱਤੀ ਟਿਕਟ,ਕਾਂਗਰਸ ‘ਚ ਭਾਈ ਭਤੀਜਾਵਾਦ ਦਾ ਜ਼ੋਰ-ਰਾਘਵ ਚੱਢਾ

ਚੰਡੀਗੜ੍ਹ- ‘ਆਪ’ ਦੇ ਪੰਜਾਬ ਸਹਿ ਪ੍ਰਭਾਰੀ ਰਾਘਵ ਚੱਢਾ ਨੇ ਕਾਂਗਰਸ ਪਾਰਟੀ ਚ ਹਮਲਾ ਬੋਲਦਿਆਂ ਹੋਇਆ ਸੀ.ਐੱਮ ਚੰਨੀ ਨੂੰ ਹੱਲਾਸ਼ੇਰੀ ਦਿੱਤੀ ਹੈ.ਕਾਂਗਰਸ ਵਲੋਂ ਜਾਰੀ ਲਿਸਟ ਚ  ਭਾਈ ਭਤੀਜਾਵਾਦ ਦੇ ਦਸ ਉਦਾਹਰਣ ਦਿੰਦੇ ਹੋਏ ਰਾਘਵ ਨੇ ਦੱਸਿਆ ਕੀ ਕਿਵੇਂ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਅੰਗ ਸੰਗ ਰਹਿਣ ਵਾਲੇ ਉਨ੍ਹਾਂ ਦੇ ਪੀ.ਏ ਕਮ ਸਲਾਹਕਾਰ ਕਮ ਭਤੀਜੇ ਸਮਿਤ ਸਿੰਘ ਨੂੰ ਅਮਰਗੜ੍ਹ ਤੋਂ ਟਿਕਟ ਦਿੱਤੀ ਹੈ.ਇਨ੍ਹਾਂ ਹੀ ਨਹੀਂ ਸਾਂਸਦ ਸੰਤੋਖ ਚੌਧਰੀ ਦੇ ਪਰਿਵਾਰ ਚ ਦੋ ਟਿਕਟਾਂ,ਸਾਂਸਦ ਅਮਰ ਸਿੰਘ ਦੇ ਬੇਟੇ ਕਾਮਿਲ ਨੂੰ ਰਾਏਕੋਟ ਤੋਂ ਟਿਕਟ ਦਿੱਤੀ ਹੈ.ਠੀਕ ਇਸੇ ਤਰ੍ਹਾਂ ਬੀਬੀ ਭੱਠਲ ੳਤੇ ਸੁਨੀਲ ਜਾਖੜ ਦੇ ਪਰਿਵਾਰਾਂ ਚ ਟਿਕਟ ਤਾਂ ਦੇ ਦਿੱਤੀ ਗਈ ਪਰ ਪੰਜਾਬ ਦੇ ਦਲਿਤ ਮੁੱਖ ਮੰਤਰੀ ਦੇ ਭਰਾ ਨੂੰ ਟਿਕਟ ਨਹੀਂ ਦਿੱਤੀ ਗਈ.

‘ਆਪ’ ਨੇਤਾ ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਦਲਿਤ ਨੇਤਾ ਨੂੰ ਸਿਰਫ ਵਰਤ ਰਹੀ ਹੈ.ਆਪਣੇ ਆਪ ਨੂੰ ਦਲਿਤਾਂ ਦੀ ਕਰੀਬੀ ਦੱਸਣ ਵਾਲੀ ਕਾਂਗਰਸ ਨੇ ਸੀ.ਐੱਮ ਚੰਨੀ ਦੇ ਭਰਾ ਨੂੰ ਟਿਕਟ ਨਾ ਦੇ ਕੇ ਕਾਂਗਰਸ ਦੇ ਦਲਿਤ ਵਿਰੋਧੀ ਚਿਹਰੇ ਨੂੰ ਉਜਾਗਰ ਕੀਤਾ ਹੈ.ਰਾਘਵ ਨੇ ਕਿਹਾ ਕਿ ਕਾਂਗਰਸ ਚੰਨੀ ਨਾਲ ਧੌਖਾ ਕਰ ਰਹੀ ਹੈ.

Exit mobile version