ਚੰਡੀਗੜ੍ਹ- ਪੰਜਾਬ ‘ਚ ਚੋਣ ਜਾਬਤਾ ਲਾਗੂ ਹੋਣ ਦੇ ਨਾਲ ਹੀ ਸਿਆਸੀ ਪਾਰਟੀਆਂ ਵਲੋਂ ਭਾਰਤੀ ਚੋਣ ਕਮਿਸ਼ਨ ‘ਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਹਨ.ਸ਼ਿਕਾਇਤ ਦਾ ਸਿਲਸਿਲਾ ਆਮ ਆਦਮੀ ਪਾਰਟੀ ਵਲੋਂ ਸ਼ੁਰੂ ਕੀਤਾ ਗਿਆ ਹੈ.ਪਾਰਟੀ ਦੇ ਪੰਜਾਬ ਸਹਿ ਪ੍ਰਭਾਰੀ ਰਾਘਵ ਚੱਢਾ ਨੇ ਭਾਰਤੀ ਚੋਣ ਕਮਿਸ਼ਨ ‘ਤੇ ਵੱਡਾ ਇਲਜ਼ਾਮ ਲਗਾਇਆ ਹੈ.’ਆਪ’ ਦਾ ਕਹਿਣਾ ਹੈ ਕੀ ਚੋਣ ਕਮਿਸ਼ਨ ਕਿਸੇ ਨਵੀਂ ਪਾਰਟੀ ਅਤੇ ਮੋਰਚੇ ਨੂੰ ਪਾਰਟੀ ਚ ਤਬਦੀਲ ਕਰਨ ਲਈ ਆਪਣੇ ਨਿਯਮਾਂ ਚ ਬਦਲਾਅ ਕਰਨ ਜਾ ਰਿਹਾ ਹੈ.
‘ਆਪ’ ਨੇਤਾ ਨੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਅਤੇ ਚੋਣ ਕਮਿਸ਼ਨ ‘ਤੇ ਸਵਾਲ ਚੁੱਕਦਿਆਂ ਕਿਹਾ ਕੀ ਪੰਜਾਬ ਚ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਕਰਨ ਲਈ ਬਾਜਪਾ ਸਰਕਾਰ ਚੋਣ ਕਮਿਸ਼ਨ ਤੋਂ ਇੱਕ ਖਾਸ ਪਾਰਟੀ ਨੂੰ ਚੋਣ ਰਜਿਸਟਰੇਸ਼ਨ ਕਰਵਾਉਣ ਜਾ ਰਹੀ ਹੈ.ਰਾਘਵ ਨੇ ਦੱਸਿਆ ਕੀ ਕਿਸੇ ਵੀ ਪਾਰਟੀ ਨੂੰ ਰਜਿਸਟਰ ਕਰਨ ਲਈ ਕਮਿਸ਼ਨ ਵਲੋਂ 30 ਦਿਨਾਂ ਤੱਕ ਲੋਕਾਂ ਦੇ ਇਤਰਾਜ਼ ਮੰਗੇ ਜਾਂਦੇ ਹਨ.ਹੁਣ ਇੱਕ ਖਾਸ ਮਕਸਦ ਦੇ ਤਹਿਤ ਇਸ ਨੂੰ ਤਬਦੀਲ ਕਰ ਸੱਤ ਦਿਨਾਂ ਦਾ ਇਤਰਾਜ਼ ਕਰ ਦਿੱਤਾ ਗਿਆ ਹੈ.
ਉਨ੍ਹਾਂ ਸਵਾਲ ਚੁੱਕਦਿਆਂ ਕਿਹਾ ਕੀ ਇਹ ਕਿਵੇਂ ਹੋ ਸਕਦਾ ਹੈ ਕੀ ਸੂਬੇ ਚ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਚੋਣ ਕਮਿਸ਼ਨ ਕਿਸੇ ਨਵੀਂ ਪਾਰਟੀ ਨੂੰ ਚੋਣ ਮਾਨਤਾ ਦੇਣ ਜਾ ਰਿਹਾ ਹੈ.ਰਾਘਨ ਨੇ ਕਿਸੇ ਵੀ ਪਾਰਟੀ ਦਾ ਨਾਂ ਲਏ ਬਗੈਰ ਭਾਰਤੀ ਜਨਤਾ ਪਾਰਟੀ ‘ਤੇ ਇਲਜ਼ਾਮ ਲਗਾਏ ਹਨ.ਉਨ੍ਹਾਂ ਕਿਹਾ ਕੀ ਕੇਂਦਰ ਸਰਕਾਰ ਕਨੂੰਨਾ ਚ ਬਦਲਾਅ ਕਰ ਰਹੀ ਹੈ.