ਚੰਨੀ ਸਰਕਾਰ ਦੇ ਚਾਰ ਮੰਤਰੀ ਕੇਜਰੀਵਾਲ ਨੂੰ ਪਾ ਰਹੇ ਤਰਲੇ- ਰਾਘਵ ਚੱਢਾ

ਜਲੰਧਰ- ਆਮ ਆਦਮੀ ਪਾਰਟੀ ਦੇ ਪੰਜਾਬ ਸਹਿ ਇੰਚਾਰਜ ਰਾਘਵ ਚੱਢਾ ਨੇ ਵੱਡਾ ਖੁਲਾਸਾ ਕਰ ਪੰਜਾਬ ਦੀ ਸਿਆਸਤ ਚ ਧਮਾਕਾ ਕੀਤਾ ਹੈ.ਰਾਘਵ ਚੱਢਾ ਦਾ ਕਹਿਣਾ ਹੈ ਕੀ ਪੰਜਾਬ ਦੀ ਚੰਨੀ ਸਰਕਾਰ ਦੇ ਚਾਰ ਮੰਤਰੀ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਣਾ ਚਾਹੁੰਦੇ ਹਨ.ਉਨ੍ਹਾਂ ਕਿਹਾ ਕੀ ਲੰਮੇ ਸਮੇਂ ਤੋਂ ਇਹ ਚਾਰੋਂ ਮੰਤਰੀ ਲਗਾਤਾਰ ਪਾਰਟੀ ਦੇ ਸੰਪਰਕ ਚ ਹਨ.’ਆਪ’ ਨੇ ਇਨ੍ਹਾਂ ਮੰਤਰੀਆਂ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ.

ਸੋਸ਼ਲ ਮੀਡੀਆ ‘ਤੇ ਜਾਰੀ ਇੱਕ ਪੋਸਟ ਚ ਰਾਘਵ ਚੱਢਾ ਨੇ ਦੱਸਿਆ ਕੀ ਆਮ ਆਦਮੀ ਪਾਰਟੀ ਵਲੋਂ ਇਨ੍ਹਾਂ ਚਾਰਾਂ ਮੰਤਰੀਆਂ ਨੂੰ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ.ਜਿਸਦਾ ਕਾਰਣ ਹੈ ਕੀ ਇਹ ਸਾਰੇ ਮੰਤਰੀ ਨਾਜ਼ਾਰਿਜ਼ ਰੇਤ ਮਾਫੀਆ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ.

ਤੁਹਾਨੂੰ ਦੱਸ ਦਈਏ ਕੀ ਇਸ ਤੋਂ ਇਸ ਤੋਂ ਪਹਿਲਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਕਾਂਗਰਸ ਦੇ 25 ਵਿਧਾਇਕਾਂ ਦੇ ਉਨ੍ਹਾਂ ਨਾਲ ਸੰਪਰਕ ਦਾ ਖੁਲਾਸਾ ਕਰ ਚੁੱਕੇ ਹਨ.ਪਰ ਕੇਜਰੀਵਾਲ ਨੇ ਇਕ ਕਹਿ ਕੇ ਕਾਂਗਰਸ ‘ਤੇ ਚੁਟਕੀ ਲਈ ਸੀ ਕੀ ਉਹ ਦੂਜੀਆਂ ਪਾਰਟੀਆਂ ਦੇ ਕੂੜੇ ਨੂੰ ਆਪਣੀ ਪਾਰਟੀ ਚ ਸ਼ਾਮਿਲ ਨਹੀ ਕਰਣਗੇ.ਹੁਣ ਚਾਰ ਮੰਤਰੀਆਂ ਦੇ ਖੁਲਾਸੇ ਨੇ ਸਿਆਸਤ ਨੂੰ ਭਖਾ ਦਿੱਤਾ ਹੈ.

ਆਮ ਆਦਮੀ ਪਾਰਟੀ ਵਲੋਂ ਲਗਾਤਾਰ ਕੀਤੇ ਜਾ ਰਹੇ ਖੁਲਾਸੇ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸੀਬਤ ਵਧਾ ਦਿੱਤੀ ਹੈ.ਹਾਲਾਂਕਿ ਸਿੱਧੂ ਵਲੋਂ ਕੁੱਝ ਦਿਨ ਪਹਿਲਾਂ ਬਹੁਤ ਵੱਡੇ ਧਮਾਕੇ ਕਰਨ ਦੀ ਗੱਲ ਕੀਤੀ ਗਈ ਸੀ ਪਰ ਇਸਦੇ ਉਲਟ ‘ਆਪ’ ਕਾਂਗਰਸ ਨੂੰ ਝਟਕੇ ਦੇ ਰਹੀ ਹੈ.