ਲੁਧਿਆਣਾ- ਵੱਡੀ ਜਦੋਜਹਿਦ ਤੋਂ ਬਾਅਦ ਕਾਂਗਰਸ ਕਮੇਟੀ ਨੇ ਪੰਜਾਬ ਵਿਧਾਨ ਸਭਾ ਚੋਣਾ ਲਈ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਸੀ.ਐੱਮ ਫੇਸ ਐਲਾਨ ਦਿੱਤਾ ਹੈ.ਲੁਧਿਆਣਾ ਵਿਖੇ ਹੋਈ ਰੈਲੀ ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਦੀ ਜਨਤਾ ਗਰੀਬ ਘਰ ਦੇ ਬੇਟੇ ਨੂੰ ਸੂਬੇ ਦਾ ਮੁੱਖ ਮੰਤਰੀ ਬਨਾਉਣਾ ਚਾਹੁੰਦੀ ਹੈ.ਐਲਾਨ ਤੋਂ ਬਾਅਦ ਚੰਨੀ ਨੇ ਕਾਂਗਰਸ ਹਾਈਕਮਾਨ ਦੇ ਨਾਲ ਪੰਜਾਬ ਦੀ ਸਮੂਚੀ ਲੀਡਡਰਸ਼ਿਪ ਦਾ ਧੰਨਵਾਦ ਕੀਤਾ ਹੈ.
ਕਰੀਬ ਡੇੜ ਘੰਟੇ ਦੇਰੀ ਚ ਸ਼ੁਰੂ ਹੋਈ ਰੈਲੀ ਤੋਂ ਪਹਿਲਾਂ ਸਾਰੇ ਨੇਤਾ ਹੋਟਲ ਚ ਰੁਕੇ ਰਹੇ.ਚਰਚਾ ਰਹੀ ਕਿ ਸੀ.ਐੱਮ ਫੇਸ ਨੂੰ ਲੈ ਕੇ ਪਾਰਟੀ ਅੰਦਰ ਅੜਿੱਕਾ ਪੈ ਗਿਆ ਹੈ.ਬਾਅਦ ਚ ਸਿੱਧੂ ਦੇ ਚਿਹਰੇ ਦੀ ਮੁਸਕਾਨ ਨੇ ਬਦਲੇ ਸਮੀਕਰਣਾਂ ਵੱਲ ਇਸ਼ਾਰਾ ਕੀਤਾ.ਕਰੀਬ ਇੱਕ ਘੰਟੇ ਤਕ ਚੱਲੀ ਰੈਲੀ ਚ ਸ਼ਸ਼ੋਪਨ ਬਰਕਰਾਰ ਰਿਹਾ.
ਰਾਹੁਲ ਨੇ ਸੁਣੀ ਪੰਜਾਬ ਦੀ ਆਵਾਜ਼,ਚੰਨੀ ਬਣੇ ਬਾਹੁਬਲੀ
