ਬੱਸੀ ਪਠਾਨਾ- ਪੰਜਾਬ ਦੀ ਸਿਆਸਤ ਚ ਸੱਭ ਤੋਂ ਅੱਗੇ ਹੋਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਕਾਂਗਰਸ ਦੇ ਨਿਸ਼ਾਨੇ ‘ਤੇ ਹੈ.ਦਰਅਸਲ ‘ਆਪ’ ਦੇ ਸਾਬਕਾ ਨੇਤਾ ਅਤੇ ਕਵਿ ਕੁਮਾਰ ਵਿਸ਼ਵਾਸ ਦਾ ਇੱਕ ਬਿਆਨ ਅੱਜਕਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ.ਜਿਸ ਵਿੱਚ ਉਨ੍ਹਾਂ ਆਪਣੇ ਅਤੇ ਕੇਜਰੀਵਾਲ ਵਿਚਕਾਰ ਹੋਈ ਗੱਲਬਾਤ ਦਾ ਜ਼ਿਕਰ ਕੀਤਾ ਹੈ.ਕੇਜਰੀਵਾਲ ਕਹਿ ਰਹਿ ਹਨ ਕਿ ਉਹ ਪੰਜਾਬ ਚ ਵੱਖਵਾਦੀਆਂ ਦੇ ਸਹਾਰੇ ਸੱਤਾ ਚ ਆਉਣਗੇ.
ਕੁਮਾਰ ਦੇ ਇਸ ਬਿਆਨ ‘ਤੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਜਰੀਵਾਲ ਨੂੰ ਘੇਰਿਆ ਹੈ.ਬੱਸੀ ਪਠਾਨਾ ਵਿਖੇ ਵੱਡੇ ਇਕੱਠ ਨੂ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਪੂਰੇ ਦੇਸ਼ ਚ ਇਹ ਬਿਆਨ ਵਾਈਰਲ ਹੋਣ ਦੇ ਬਾਵਜੂਤ ਪੰਜਾਬ ਚ ਪ੍ਰਚਾਰ ਕਰ ਰਹੇ ਕੇਜਰੀਵਾਲ ਚੁੱਪ ਕਿਉਂ ਹਨ.ਅੱਤਵਾਦੀਆਂ ਦੇ ਸਮਰਥਨ ਨੂੰ ਲੈ ਕੇ ਉਹ ਸੱਚ ਕਿਉਂ ਨਹੀਂ ਦੱਸ ਰਹੇ.
ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਛੱਣੇ ਜਾਣ ਤੋਂ ਬਾਅਦ ਪਹਿਲੀ ਵਾਰ ਰਾਹੁਲ ਗਾਂਧੀ ਨੇ ਕੈਪਟਨ ਖਿਲਾਫ ਰੱਜ ਕੇ ਭੜਾਸ ਕੱਢੀ.ਰਾਹੁਲ ਨੇ ਕੈਪਟਨ ਨੂੰ ਪੀ.ਐੱਮ ਮੋਦੀ ਦਾ ਦੋਸਤ ਦੱਸਿਆ.ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਿਜਲੀ ਦਾ ਰੇਟ ਘਟਾਉਣ ਲਈ ਕਿਹਾ ਸੀ.ਕੈਪਟਨ ਨੇ ਇਸ ਨੂੰ ਕੰਪਨੀ ਦਾ ਕਾਂਟ੍ਰੈਕਟ ਦੱਸ ਕੇ ਇਨਕਾਰ ਕਰ ਦਿੱਤਾ ਸੀ.ਇਹੋ ਗੱਲ ਜਦੋਂ ਮੈਂ ਚੰਨੀ ਹੋਰਾਂ ਨੂੰ ਕਹੀ ਤਾਂ ਉਨ੍ਹਾਂ ਨੇ 1500 ਕਰੋੜ ਦੇ ਬਿਜਲੀ ਬਿੱਲ ਮੁਆਫ ਕਰ ਦਿੱਤੇ.